ਐਪਲ ਦਾ ਪਹਿਲਾ ''ਡਿਊਲ ਸਿਮ'' ਆਈਫੋਨ ਲਾਂਚ

Saturday, Sep 29, 2018 - 02:55 PM (IST)

ਐਪਲ ਦਾ ਪਹਿਲਾ ''ਡਿਊਲ ਸਿਮ'' ਆਈਫੋਨ ਲਾਂਚ

ਜਲੰਧਰ (ਪੁਨੀਤ) : ਸਮਾਰਟ ਫੋਨ ਦੀ ਦੁਨੀਆ ਦੀ ਮਸ਼ਹੂਰ ਕੰਪਨੀ ਐਪਲ ਨੇ ਆਪਣਾ ਪਹਿਲਾ ਡਿਊਲ ਸਿਮ ਫੋਨ ਲਾਂਚ ਕੀਤਾ ਹੈ, ਜਿਸ ਦਾ ਖਪਤਕਾਰ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। 2 ਮਾਡਲ 10 ਐੱਸ., 10 ਐੱਸ. ਮੇਕਸ ਨੂੰ 'ਜਗ ਬਾਣੀ' ਦੇ ਡਾਇਰੈਕਟਰ ਅਭਿਜੇ ਚੋਪੜਾ ਵਲੋਂ ਲਾਂਚ ਕੀਤਾ ਗਿਆ। ਸੈਂਟਰਲ ਟਾਊਨ 'ਚ ਐਪਲ ਦੇ ਆਥਰਾਈਜ਼ਡ ਬਾਹਰੀ ਇਲੈਕਟ੍ਰਾਨਿਕਸ 'ਚ ਲਾਂਚਿੰਗ ਮੌਕੇ ਸ਼੍ਰੀ ਚੋਪੜਾ ਵਲੋਂ ਕੇਕ ਕੱਟ ਕੇ ਅਤੇ ਉਥੇ ਹੀ ਡੌਲਫਿਨ ਹੋਟਲ ਦੇ ਨੇੜੇ ਸਥਿਤ ਜਗਦੰਬੇ ਮੋਬਾਇਲ ਹਾਊਸ 'ਚ ਵੀ ਲਾਂਚਿੰਗ ਮੌਕੇ ਸ਼੍ਰੀ ਚੋਪੜਾ ਨੇ ਰੀਬਨ ਕੱਟ ਕੇ ਫੋਨ ਦੀ ਵਿਕਰੀ ਸ਼ੁਰੂ ਕਰਵਾਈ। ਦੋਵਾਂ ਸ਼ੋਅਰੂਮ 'ਚ ਵਿਕਰੀ ਮੌਕੇ ਵੱਡੀ ਗਿਣਤੀ 'ਚ ਲੋਕ ਮੋਬਾਇਲ ਖਰੀਦਣ ਪੁੱਜੇ। ਜਿਹੜੇ 2 ਨਵੇਂ ਮਾਡਲ ਲਾਂਚ ਕੀਤੇ ਹਨ, ਉਸ ਦੇ ਫੀਚਰ ਸਮਾਰਟ ਫੋਨ ਦਾ ਨਵਾਂ ਅਨੁਭਵ ਕਰਵਾਉਣਗੇ।

ਇਸ ਫੋਨ ਦੇ ਫੀਚਰ 'ਚ ਦੋਵੇਂ ਮਾਡਲ 64 ਜੀ. ਬੀ. ਅਤੇ 256 ਜੀ. ਬੀ. ਅਤੇ 512 ਜੀ. ਬੀ. 'ਚ ਮੁਹੱਈਆ ਹਨ। ਇਸ 'ਚ ਐਡਵਾਂਸ ਫੇਸ ਆਈ. ਡੀ., ਸਮਾਰਟ ਐੱਚ. ਡੀ. ਆਰ., ਲਾਜਵਾਬ ਸਟੀਰੀਓ ਸਾਂਡ, ਏ-12  ਬਾਇਓਨਿਕ ਚਿਪਰੀ ਦੀ ਵਿਸ਼ੇਸ਼ਤਾ ਹੈ ਜੋ ਕਿ ਦੂਜੇ ਫੋਨ ਦੇ ਮਾਡਲ ਤੋਂ ਬਣਾਉਂਦੀ ਹੈ। ਇਸ 'ਚ ਫਾਸਟ ਵਾਇਰਲੈਸ ਚਾਰਜਰ ਮੁਹੱਈਆ ਹੈ। ਕੁਝ ਦਿਨਾਂ 'ਚ ਹੀ ਇਸਦੀ ਵਾਚ ਸੀਰੀਜ਼ ਵੀ ਮੁਹੱਈਆ ਹੋਵੇਗੀ, ਜਿਸ 'ਚ ਈ. ਸੀ. ਜੀ. ਦਾ ਨਵਾਂ ਫੀਚਰ ਪਾਇਆ ਗਿਆ ਹੈ। ਬਾਹਰੀ ਮੋਬਾਇਲਾਂ 'ਚ ਲਾਂਚਿੰਗ ਮੌਕੇ ਡਾ. ਰਸ਼ਿਮ ਵਿੱਜ, ਜੱਸੀ ਸੋਹਲ, ਆਦਿ ਮੈਂਬਰ ਵੀ ਮੌਜੂਦ ਰਹੇ।  


Related News