ਅਪਾਚੇ ਦੇ ਭਾਰਤੀ ਹਵਾਈ ਫੌਜ ''ਚ ਸ਼ਾਮਲ ਹੋਣ ''ਤੇ ਕੈਪਟਨ ਨੇ ਦਿੱਤੀ ਵਧਾਈ

Tuesday, Sep 03, 2019 - 06:45 PM (IST)

ਅਪਾਚੇ ਦੇ ਭਾਰਤੀ ਹਵਾਈ ਫੌਜ ''ਚ ਸ਼ਾਮਲ ਹੋਣ ''ਤੇ ਕੈਪਟਨ ਨੇ ਦਿੱਤੀ ਵਧਾਈ

ਚੰਡੀਗੜ੍ਹ : ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਹੈਲੀਕਾਪਟਰਾਂ ਵਿਚੋਂ ਇਕ ਅਪਾਚੇ ਦੇ ਭਾਰਤੀ ਏਅਰ ਫੋਰਸ ਦੇ ਬੇੜੇ ਵਿਚ ਸ਼ਾਮਲ ਹੋਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਠਾਨਕੋਟ ਏਅਰ ਫੋਰਸ ਸਟੇਸ਼ਨ 'ਤੇ 8 ਅਪਾਚੇ ਏ. ਐੱਚ. 64 ਈ ਹੈਲੀਕਾਪਟਰ ਤਾਇਨਾਤ ਕੀਤੀ ਗਏ ਹਨ, ਇਸ ਨਾਲ ਭਾਰਤੀ ਏਅਰ ਫੋਰਸ ਦੀ ਤਾਕਤ ਹੋਰ ਵੀ ਵੱਧ ਗਈ ਹੈ। 

ਦੱਸਣਯੋਗ ਹੈ ਕਿ ਅਪਾਚੇ ਦੁਨੀਆ ਦੇ ਸਭ ਤੋਂ ਆਧੁਨਿਕ ਲੜਾਕੂ ਹੈਲੀਕਾਪਟਰਾਂ 'ਚੋਂ ਇਕ ਹੈ। ਅਪਾਚੇ ਏ-ਐੱਚ 64 ਈ ਹੈਲੀਕਾਪਟਰ 60 ਫੁੱਟ ਉੱਚਾ ਤੇ 50 ਫੁੱਟ ਚੌੜਾ ਹੈ ਜਿਸ ਨੂੰ ਉਡਾਉਣ ਲਈ 2 ਪਾਈਲਟ ਹੋਣੇ ਜ਼ਰੂਰੀ ਹਨ। ਅਪਾਚੇ ਹੈਲੀਕਾਪਟਰ ਦੇ ਵੱਡੇ ਵਿੰਗ ਨੂੰ ਚਲਾਉਣ ਲਈ 2 ਇੰਜਣ ਹੁੰਦੇ ਹਨ। ਇਸ ਵਜ੍ਹਾ ਨਾਲ ਇਸ ਦੀ ਰਫਤਾਰ ਬਹੁਤ ਜ਼ਿਆਦਾ ਹੈ। 2 ਸੀਟਰ ਇਸ ਹੈਲੀਕਪਾਟਰ 'ਚ ਹੇਲੀਫਾਇਰ ਤੇ ਸਟ੍ਰਿੰਗਰ ਮਿਜ਼ਾਇਲਾਂ ਲੱਗੀਆਂ ਹਨ। ਇਸ 'ਚ ਇਕ ਸੈਂਸਰ ਵੀ ਲੱਗਾ ਹੈ ਜਿਸ ਦੀ ਵਜ੍ਹਾ ਨਾਲ ਇਹ ਹੈਲੀਕਾਪਟਰ ਰਾਤ ਨੂੰ ਵੀ ਆਪਰੇਸ਼ਨ ਨੂੰ ਅੰਜਾਮ ਦੇ ਸਕਦਾ ਹੈ। ਇਸ ਹੈਲੀਕਾਪਟਰ ਦੀ ਆਧੁਨਿਕਤਾ ਸਪੀਡ 280 ਕਿਲੋਮੀਟਰ ਪ੍ਰਤੀ ਘੰਟਾ ਹੈ। ਅਪਾਚੇ ਹੈਲੀਕਾਪਟਰ ਦਾ ਡਿਜ਼ਾਇਨ ਅਜਿਹਾ ਹੈ ਕਿ ਇਸ ਨੂੰ ਰਡਾਰ 'ਤੇ ਕਾਬੂ ਕਰਨਾ ਮੁਸ਼ਕਿਲ ਹੈ। ਇਸ ਦੀ ਮਸ਼ੀਨਗਨ 'ਚ ਇਕ ਵਾਰ 'ਚ ਕਰੀਬ 1200 ਰਾਊਂਡ ਭਰੇ ਜਾ ਸਕਦੇ ਹਨ ਤੇ ਇਸ ਦੀ ਇਕ ਮਿਸਾਈਲ ਇਕ ਟੈਂਕ ਨੂੰ ਤਬਾਹ ਕਰਨ ਲਈ ਕਾਫੀ ਹੈ।


author

Gurminder Singh

Content Editor

Related News