ਬਿਜਲੀ ਦੇ ਸੰਕਟ ਦਰਮਿਆਨ ਰੂਪਨਗਰ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਹੋਇਆ ਬੰਦ

Friday, May 06, 2022 - 10:39 AM (IST)

ਬਿਜਲੀ ਦੇ ਸੰਕਟ ਦਰਮਿਆਨ ਰੂਪਨਗਰ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਹੋਇਆ ਬੰਦ

ਘਨੌਲੀ (ਸ਼ਰਮਾ)- ਬੀਤੇ ਦਿਨੀਂ ਹੋਈ ਬਰਸਾਤ ਅਤੇ ਗੜੇਮਾਰੀ ਨੇ ਜਿੱਥੇ ਮੌਸਮ ਦੀ ਗਰਮੀ ਨੂੰ ਠੰਡਾ ਕਰ ਦਿੱਤਾ ਹੈ, ਉੱਥੇ ਹੀ ਇਹ ਬਰਸਾਤ ਸਰਕਾਰੀ ਥਰਮਲ ਪਲਾਂਟ ’ਤੇ ਵੀ ਭਾਰੀ ਪੈ ਗਈ। ਬੀਤੇ ਦਿਨ ਰੂਪਨਗਰ ਥਰਮਲ ਪਲਾਂਟ ਦਾ 5 ਨੰਬਰ ਯੂਨਿਟ ਤਕਨੀਕੀ ਖ਼ਰਾਬੀ ਕਾਰਨ ਜਿੱਥੇ ਬੰਦ ਕਰਨਾ ਪਿਆ ਸੀ, ਉੱਥੇ ਹੀ ਬੀਤੀ ਦਿਨੀਂ ਹੋਈ ਬਰਸਾਤ ਤੋਂ ਬਾਅਦ ਜਦੋਂ ਬਿਜਲੀ ਦੀ ਡਿਮਾਂਡ ਘੱਟ ਗਈ ਤਾਂ ਰੂਪਨਗਰ ਥਰਮਲ ਪਲਾਂਟ ਦੇ 4 ਨੰਬਰ ਯੂਨਿਟ ਨੂੰ ਵੀ ਬੰਦ ਕਰਨਾ ਪਿਆ।

ਇਹ ਵੀ ਪੜ੍ਹੋ: ਸਿੱਖਿਆ ਮਹਿਕਮੇ ਦਾ ਵੱਡਾ ਫ਼ੈਸਲਾ, ਡਬਲ ਸ਼ਿਫ਼ਟ ’ਚ ਲੱਗਣਗੇ ਹੁਣ ਪੰਜਾਬ ਦੇ ਸਰਕਾਰੀ ਸਕੂਲ

ਇਸ ਸਬੰਧੀ ਚੀਫ਼ ਇੰਜੀਨੀਅਰ ਰਵੀ ਵਧਵਾ ਨੇ ਪੁਸ਼ਟੀ ਕਰਦਿਆਂ ਕਿਹਾ ਕਿ 4 ਨੰਬਰ ਯੂਨਿਟ ਦੇ ਬੰਦ ਕਰਨ ਤੋਂ ਬਾਅਦ ਹੁਣ ਥਰਮਲ ਪਲਾਂਟ ਦੇ ਯੂਨਿਟ ਨੰਬਰ 2 ਅਤੇ 6 ਵੱਲੋਂ ਹੀ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 5 ਨੰਬਰ ਯੂਨਿਟ ਦੀ ਮੁਰੰਮਤ ਵੀ ਜ਼ੋਰਾਂ ’ਤੇ ਚੱਲ ਰਹੀ ਇਸ ਲਈ ਡਿਮਾਂਡ ਆਉਣ ’ਤੇ 4 ਨੰਬਰ ਅਤੇ 5 ਨੰਬਰ ਯੂਨਿਟ ਨੂੰ ਮੁੜ ਚਲਾ ਦਿੱਤਾ ਜਾਵੇਗਾ ਜਦਕਿ ਥਰਮਲ ਪਲਾਂਟ ਦੇ ਕੁੱਲ 6 ’ਚੋਂ 2 ਯੂਨਿਟਾਂ ਨੂੰ ਤੋੜਨ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ਭਰ ’ਚ ਸ਼ੁਰੂ ਹੋਵੇਗੀ ਟਰੈਫਿਕ ਮਾਰਸ਼ਲ ਸਕੀਮ, ਜਾਰੀ ਹੋਈਆਂ ਗਾਈਡਲਾਈਨਜ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

shivani attri

Content Editor

Related News