ਇਟਲੀ ’ਚ ਪੰਜਾਬ ਦੇ ਇਕ ਹੋਰ ਨੌਜਵਾਨ ਦੀ ਹੋਈ ਮੌਤ

Thursday, Feb 04, 2021 - 08:55 PM (IST)

ਇਟਲੀ ’ਚ ਪੰਜਾਬ ਦੇ ਇਕ ਹੋਰ ਨੌਜਵਾਨ ਦੀ ਹੋਈ ਮੌਤ

ਮਾਛੀਵਾੜਾ ਸਾਹਿਬ, (ਟੱਕਰ)- ਮਾਛੀਵਾੜਾ ਬਲਾਕ ਦੇ ਪਿੰਡ ਟਾਂਡਾ ਕੁਸ਼ਲ ਸਿੰਘ ਦੇ ਸਾਬਕਾ ਸਰਪੰਚ ਅਤੇ ਕਾਂਗਰਸੀ ਆਗੂ ਕਾਬਲ ਸਿੰਘ ਦਾ ਨੌਜਵਾਨ ਪੁੱਤਰ ਬੂਟਾ ਸਿੰਘ (34) ਦੀ ਇਟਲੀ ਵਿਖੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੂਟਾ ਸਿੰਘ ਇਟਲੀ ਦੇ ਸ਼ਹਿਰ ਮਿਲਾਨੋ ਵਿਖੇ ਆਪਣੀ ਪਤਨੀ ਅਤੇ ਬੱਚੇ ਸਮੇਤ ਰਹਿੰਦਾ ਸੀ ਅਤੇ ਉੱਥੇ ਹੀ ਫੈਕਟਰੀ ’ਚ ਕੰਮ ਕਰਦਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਘਰ ’ਚ ਅਚਾਨਕ ਉਸਦੀ ਛਾਤੀ ’ਚ ਦਰਦ ਹੋਇਆ ਜਿਸ ’ਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ। ਇਲਾਜ ਦੌਰਾਨ ਬੂਟਾ ਸਿੰਘ ਦੀ ਉੱਥੇ ਮੌਤ ਹੋ ਗਈ।

PunjabKesariਨੌਜਵਾਨ ਬੂਟਾ ਸਿੰਘ ਪਿਛਲੇ 17 ਸਾਲਾਂ ਤੋਂ ਇਟਲੀ ਵਿਖੇ ਹੀ ਰਹਿ ਰਿਹਾ ਸੀ ਅਤੇ ਅੱਜ ਉਸਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਪਿੰਡ ਟਾਂਡਾ ਕੁਸ਼ਲ ਸਿੰਘ ਵਿਖੇ ਸੋਗ ਦਾ ਮਾਹੌਲ ਛਾ ਗਿਆ। ਨੌਜਵਾਨ ਬੂਟਾ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ 4 ਸਾਲ ਦਾ ਬੱਚਾ ਛੱਡ ਗਿਆ ਅਤੇ ਉਸਦੇ ਪਿਤਾ ਕਾਬਲ ਸਿੰਘ ਜੋ ਕਿ ਪਿੰਡ ਦੇ 10 ਸਾਲ ਸਰਪੰਚ ਰਹੇ ਉਨ੍ਹਾਂ ਨਾਲ ਇਲਾਕੇ ਦੇ ਪਤਵੰਤੇ ਸੱਜਣਾਂ ਤੇ ਰਾਜਸ਼ੀ ਪਾਰਟੀ ਦੇ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮ੍ਰਿਤਕ ਬੂਟਾ ਸਿੰਘ ਦਾ ਛੋਟਾ ਭਰਾ ਬੁੱਧ ਸਿੰਘ ਵੀ ਇਟਲੀ ਵਿਖੇ ਹੀ ਰਹਿੰਦਾ ਹੈ ਅਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਵਲੋਂ ਉਸਦਾ ਅੰਤਿਮ ਸਸਕਾਰ ਕੀਤਾ ਜਾਵੇਗਾ। 


author

Bharat Thapa

Content Editor

Related News