ਹੜ੍ਹਾਂ ਦੇ ਕਹਿਰ ਤੋਂ ਬਾਅਦ ਪਟਿਆਲਾ ’ਤੇ ਮੰਡਰਾਇਆ ਇਕ ਹੋਰ ਵੱਡਾ ਖ਼ਤਰਾ

08/07/2023 6:34:01 PM

ਪਟਿਆਲਾ (ਕੰਵਲਜੀਤ) : ਹੜ੍ਹਾਂ ਦੀ ਮਾਰ ਤੋਂ ਬਾਅਦ ਪਟਿਆਲਾ ’ਤੇ ਇਕ ਹੋਰ ਖਤਰਾ ਆ ਖੜ੍ਹਾ ਹੋਇਆ ਹੈ। ਪਟਿਆਲਾ ਵਿਚ ਡੇਂਗੂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਪਟਿਆਲਾ ਵਿਚ 35 ਮਰੀਜ਼ ਡੇਂਗੂ ਦੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 17 ਮਰੀਜ਼ ਅਜੇ ਵੀ ਹਸਪਤਾਲ ਵਿਚ ਜੇਰੇ ਇਲਾਜ ਹਨ। ਮਾਤਾ ਕੌਸ਼ਲਿਆ ਹਸਪਤਾਲ ਦੇ ਡਾਕਟਰ ਸੁਮੀਤ ਦਾ ਕਹਿਣਾ ਹੈ ਕਿ ਇਸ ਡੇਂਗੂ ਦੇ ਮੱਛਰ ਨਾਲ ਸਿਰਫ ਡੇਂਗੂ ਦੀ ਬੀਮਾਰੀ ਹੀ ਨਹੀਂ ਸਗੋਂ ਚਿਕਨਗੁਨੀਆ ਅਤੇ ਹੋਰ ਬਿਮਾਰੀਆਂ ਵੀ ਹੋ ਜਾਂਦੀਆਂ ਹਨ। 

ਇਹ ਵੀ ਪੜ੍ਹੋ : ਲੁਧਿਆਣਾ ’ਚ ਭਰਾ ਨੇ ਗੋਲ਼ੀਆਂ ਮਾਰ ਕੇ ਕੀਤਾ ਭੈਣ ਦਾ ਕਤਲ, ਵਾਰਦਾਤ ਤੋਂ ਬਾਅਦ ਖੁਦ ਪਹੁੰਚਿਆ ਥਾਣੇ

ਡੇਂਗੂ ਦੇ ਜ਼ਿਆਦਾਤਰ ਮਰੀਜ਼ ਪਟਿਆਲਾ ਦੇ ਸ਼ਾਹੀ ਇਲਾਕੇ ਦੇ ਸਾਹਮਣੇ ਆਏ ਹਨ। ਪਿਛਲੀ ਵਾਰ ਨਾਲੋਂ ਇਸ ਵਾਰ ਡੇਂਗੂ ਦੇ ਵੱਧ ਮਰੀਜ਼ ਸਾਹਮਣੇ ਆ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਆਪਣੇ ਘਰਾਂ ਦੇ ਆਲੇ-ਦੁਆਲੇ ਜਾਂ ਕਿਤੇ ਵੀ ਬਰਸਾਤੀ ਪਾਣੀ ਜਾਂ ਗੰਦਾ ਪਾਣੀ ਖੜ੍ਹਾ ਨਾ ਹੋਣ ਦੇਣ। ਜਿੱਥੇ ਵੀ ਪਾਣੀ ਖੜ੍ਹਾ ਹੋਵੇ ਉਸ ਨੂੰ ਤੁਰੰਤ ਸਾਫ ਕੀਤਾ ਜਾਵੇ ਤਾਂ ਜੋ ਡੇਂਗੂ ਦਾ ਲਾਰਵਾ ਪੈਦਾ ਨਾ ਹੋ ਸਕੇ ਅਤੇ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ। 

ਇਹ ਵੀ ਪੜ੍ਹੋ : ਹੁਣ ਸੌਖਾ ਨਹੀਂ ਬਣੇਗਾ ਆਧਾਰ ਕਾਰਡ, ਇਸ ਸਖ਼ਤ ਜਾਂਚ ਪ੍ਰਕਿਰਿਆ ਵਿਚੋਂ ਪਵੇਗਾ ਲੰਘਣਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News