ਪੰਜਾਬ ''ਚ ਖੁੱਲ੍ਹਣ ਜਾ ਰਿਹਾ ਇਕ ਹੋਰ Airport! ਕੇਂਦਰੀ ਮੰਤਰੀ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ
Monday, Oct 06, 2025 - 11:23 AM (IST)

ਲੁਧਿਆਣਾ (ਹਿਤੇਸ਼): ਪੰਜਾਬ ਵਿਚ ਜਲਦੀ ਹੀ ਇਕ ਹੋਰ Airport ਖੁੱਲ੍ਹਣ ਦਾ ਰਾਹ ਪੱਧਰਾ ਹੋ ਸਕਦਾ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਹੈ ਕਿ ਬਿਊਰੋ ਆਫ਼ ਸਿਵਿਲ ਏਵੀਏਸ਼ਨ ਸਿਕਿਊਰਿਟੀ ਹਲਵਾਰਾ ਏਅਰਪੋਰਟ ਦੀ ਬਿਲਡਿੰਗ ਕਲੀਯਰੇਂਸ ਦੀ ਜਾਂਚ ਲਈ ਲੁਧਿਆਣਾ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਏਅਰਪੋਰਟ ਦਾ ਇਹ ਸੁਪਨਾ ਸਾਕਾਰ ਹੋਣ ਵਾਲਾ ਹੈ।
ਇਹ ਖ਼ਬਰ ਵੀ ਪੜ੍ਹੋ - 'ਆਪ' ਪੰਜਾਬ ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ, ਪੜ੍ਹੋ ਪੂਰੀ List
ਰਵਨੀਤ ਸਿੰਘ ਬਿੱਟੂ ਨੇ ਇਹ ਵੀ ਕਿਹਾ ਕਿ ਇਹ ਕਦਮ ਲੁਧਿਆਣਾ ਦੇ ਹਵਾਈ ਸੰਪਰਕ ਦੇ ਸੁਪਨੇ ਨੂੰ ਹਕੀਕਤ ਬਣਾਉਣ ਵੱਲ ਵੱਡਾ ਮੀਲ ਪੱਥਰ ਹੈ। ਉਨ੍ਹਾਂ ਕਿਹਾ ਕਿ ਇਹ ਏਅਰਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਦੇ ਵਿਕਾਸ ਨੂੰ ਨਵੀਆਂ ਉੱਚਾਈਆਂ ਤੱਕ ਲੈ ਕੇ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ! ਇਸ ਸ਼ਹਿਰ ਲਈ ਜਾਰੀ ਹੋਏ ਨਵੇਂ ਹੁਕਮ
ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ 'ਤੇ ਪੋਸਟ ਵਿਚ ਲਿਖਿਆ, "ਲੰਮੀ ਮਿਹਨਤ ਅਤੇ ਲੁਧਿਆਣਾ ਵਾਸੀਆਂ ਦੀ ਲੰਮੀ ਉਡੀਕ ਤੋਂ ਬਾਅਦ, ਬਿਊਰੋ ਆਫ਼ ਸਿਵਿਲ ਏਵੀਏਸ਼ਨ ਸਿਕਿਊਰਿਟੀ (BCAS) ਹਲਵਾਰਾ ਏਅਰਪੋਰਟ ਦੀ ਬਿਲਡਿੰਗ ਕਲੀਯਰੇਂਸ ਦੀ ਜਾਂਚ ਲਈ ਲੁਧਿਆਣਾ ਪਹੁੰਚ ਰਹੀ ਹੈ। ਮੇਰੀ ਲੰਮੇ ਸਮੇਂ ਤੋਂ ਇਹੀ ਇੱਛਾ ਰਹੀ ਹੈ ਕਿ ਲੁਧਿਆਣਾ ਨੂੰ ਇਹ ਸੋਗਾਤ ਮਿਲੇ — ਹੁਣ ਇਹ ਸੁਪਨਾ ਸਾਕਾਰ ਹੋਣ ਵਾਲਾ ਹੈ। ਇਹ ਕਦਮ ਲੁਧਿਆਣਾ ਦੇ ਹਵਾਈ ਸੰਪਰਕ ਦੇ ਸੁਪਨੇ ਨੂੰ ਹਕੀਕਤ ਬਣਾਉਣ ਵੱਲ ਵੱਡਾ ਮੀਲ ਪੱਥਰ ਹੈ — ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਪੰਜਾਬ ਦੇ ਵਿਕਾਸ ਨੂੰ ਨਵੀਆਂ ਉੱਚਾਈਆਂ ਤੱਕ ਲੈ ਕੇ ਜਾਵੇਗਾ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8