ਆਨਲਾਈਨ ਪੜ੍ਹਾਈ ਤੋਂ ਪ੍ਰੇਸ਼ਾਨ ਵਿਦਿਆਰਥੀ ਨੇ ਫਾਹਾ ਲਾ ਕੇ ਦਿੱਤੀ ਜਾਨ
Thursday, May 13, 2021 - 04:40 PM (IST)
ਚੰਡੀਗੜ੍ਹ (ਸੁਸ਼ੀਲ) : ਨਾਨ-ਮੈਡੀਕਲ ਦੀ ਤਿਆਰੀ ਕਰਨ ਵਾਲੇ ਵਿਦਿਆਰਥੀ ਨੇ ਆਨਲਾਈਨ ਪੜ੍ਹਾਈ ਤੋਂ ਦੁਖੀ ਹੋ ਕੇ ਸੈਕਟਰ-41 ਵਿਚ ਖੁਦ ਨੂੰ ਫਾਹਾ ਲਾ ਲਿਆ। ਉਸ ਦੀਆਂ ਭੈਣਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਵਿਦਿਆਰਥੀ ਨੂੰ ਫਾਹੇ ਤੋਂ ਉਤਾਰਕੇ ਜੀ. ਐੱਮ. ਸੀ. ਐੱਚ. 32 ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਨਿਵਾਸੀ 17 ਸਾਲਾ ਹੰਸ ਵਜੋਂ ਹੋਈ। ਹੰਸ ਇਕ ਨਿੱਜੀ ਇੰਸਟੀਚਿਊਟ ਤੋਂ ਨਾਨ-ਮੈਡੀਕਲ ਦੀ ਤਿਆਰੀ ਕਰ ਰਿਹਾ ਸੀ। ਮੌਕੇ ਤੋਂ ਪੁਲਸ ਨੂੰ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ ਹੈ।
ਇਹ ਵੀ ਪੜ੍ਹੋ : ਪ੍ਰੇਮ ਸਬੰਧਾਂ ਦੇ ਚੱਲਦਿਆਂ 23 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ
ਭੈਣਾਂ ਗਈਆਂ ਸਨ ਹਸਪਤਾਲ
ਕਿੰਨੌਰ ਨਿਵਾਸੀ ਹੰਸ ਆਪਣੀਆਂ ਦੋ ਭੈਣਾਂ ਨਾਲ ਸੈਕਟਰ-41 ਵਿਚ ਕਿਰਾਏ ’ਤੇ ਰਹਿੰਦਾ ਸੀ। ਮੰਗਲਵਾਰ ਸਵੇਰੇ ਉਸ ਦੀਆਂ ਦੋਵੇਂ ਭੈਣਾਂ ਮੈਡੀਕਲ ਚੈਕਅੱਪ ਕਰਵਾਉਣ ਹਸਪਤਾਲ ਗਈਆਂ ਸਨ ਕਿ ਪਿੱਛੋਂ ਹੰਸ ਨੇ ਕਮਰੇ ਵਿਚ ਖੁਦ ਨੂੰ ਫਾਹਾ ਲਾ ਲਿਆ। ਦੁਪਹਿਰ ਬਾਅਦ ਦੋਵਾਂ ਭੈਣਾਂ ਨੇ ਕਮਰੇ ਵਿਚ ਪਹੁੰਚਕੇ ਵੇਖਿਆ ਤਾਂ ਹੰਸ ਫਾਹੇ ’ਤੇ ਲਟਕਿਆ ਹੋਇਆ ਸੀ। ਉਨ੍ਹਾਂ ਨੇ ਸੂਚਨਾ ਪੁਲਸ ਕੰਟਰੋਲ ਰੂਮ ਵਿਚ ਦਿੱਤੀ। ਪੁਲਸ ਮੌਕੇ ’ਤੇ ਪਹੁੰਚਕੇ ਵਿਦਿਆਰਥੀ ਨੂੰ ਫਾਹੇ ਤੋਂ ਉਤਾਰ ਕੇ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਅਨੁਸਾਰ ਹੰਸ ਪੜ੍ਹਾਈ ਵਿਚ ਕਾਫ਼ੀ ਤੇਜ਼ ਸੀ। ਉਸ ਦੀਆਂ ਭੈਣਾਂ ਨੇ ਦੱਸਿਆ ਕਿ ਉਹ ਆਨਲਾਈਨ ਪੜ੍ਹਾਈ ਤੋਂ ਦੁਖੀ ਸੀ। ਉਹ ਅਕਸਰ ਕਹਿੰਦਾ ਸੀ ਕਿ ਆਨਲਾਈਨ ਪੜ੍ਹਾਈ ਕਾਰਨ ਉਹ ਕਾਫ਼ੀ ਕਮਜ਼ੋਰ ਹੋ ਰਿਹਾ ਹੈ। ਇਹ ਗੱਲ ਉਸਦੇ ਦਿਮਾਗ ਵਿਚ ਬੈਠ ਗਈ ਸੀ। ਇਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : ਘੁਮਾਣ ’ਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ‘ਕੋਰੋਨਾ’ ਕਾਰਨ ਮੌਤ, ਦਹਿਸ਼ਤ 'ਚ ਲੋਕ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?