ਅਨਮੋਲ ਕਵਾਤਰਾ ਦਾ ਪਹਿਲਵਾਨਾਂ ਨੂੰ ਠੋਕਵਾਂ ਜਵਾਬ (ਵੀਡੀਓ)

08/06/2019 3:14:19 PM

ਲੁਧਿਆਣਾ (ਵੈਬ ਡੈਸਕ)—ਅਨਮੋਲ ਕਵਾਤਰਾ ਅਜਿਹਾ ਨਾਂ ਹੈ ਜੋ ਬੇਸਹਾਰਾ ਲੋਕਾਂ ਲਈ ਇਕ ਆਸ ਦੀ ਕਿਰਨ ਹੈ। ਅਨਮੋਲ ਕਵਾਤਰਾ ਦੁਨੀਆ ਦੀ ਪਹਿਲੀ ਕੈਸ਼ ਲੈੱਸ ਐੱਨ.ਜੀ.ਓ. ਦੇ ਕਰਤਾ ਧਰਤਾ ਹਨ। ਇਸ ਐੱਨ.ਜੀ.ਓ. ਵਲੋਂ ਲੱਖਾਂ ਜ਼ਰੂਰਤਮੰਦ ਲੋਕਾਂ ਦੀ ਬਿਨਾਂ ਕਿਸੇ ਭੇਦਭਾਵ ਮਦਦ ਕੀਤੀ ਜਾਂਦੀ ਹੈ। ਅਨਮੋਲ ਕਵਾਤਰਾ ਪੰਜਾਬ ਦੇ ਬਹੁਤ ਹੀ ਵੱਡੇ ਸੋਸ਼ਲ ਵਰਕਰ ਹਨ। ਉਨ੍ਹਾਂ ਨੇ ਹੁਣ ਤੱਕ ਬਹੁਤ ਹੀ ਭਲਾਈ ਦੇ ਕੰਮ ਕੀਤੇ ਹਨ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਇਕ ਪਹਿਲਵਾਨ ਵਲੋਂ  ਸੋਸ਼ਲ ਮੀਡੀਆ 'ਤੇ ਦੋਸ਼ ਲਗਾਏ ਸਨ ਕਿ ਅਨਮੋਲ ਕਵਾਤਰਾ ਦੀ ਟੀਮ ਵਿਖਾਵਾ ਕਰ ਰਹੀ ਹੈ।  ਪਹਿਲਵਾਨ ਦਾ ਕਹਿਣਾ ਹੈ ਕਿ ਅਸੀਂ ਅਨਮੋਲ ਕਵਾਤਰਾ ਕੋਲੋਂ ਮਦਦ ਮੰਗੀ ਸੀ, ਪਰ ਸਾਡੀ ਮਦਦ ਨਹੀਂ ਕੀਤੀ ਗਈ। ਇਸ ਦਾ ਜਵਾਬ ਦਿੰਦੇ ਹੋਏ ਅਨਮੋਲ ਕਵਾਤਰਾ ਨੇ ਕਿਹਾ ਕਿ ਇਹ ਦੋਸ਼ ਮੇਰੇ 'ਤੇ ਅੱਜ ਤੋਂ ਨਹੀਂ ਪਿਛਲੇ 4 ਸਾਲ ਤੋਂ ਲੱਗ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਵੀਡੀਓ ਅਜਿਹੀਆਂ ਹਨ, ਜੋ ਮੇਰੇ ਖਿਲਾਫ ਹਨ ਤੇ ਉਸ ਇਕੱਲੀ-ਇਕੱਲੀ ਵੀਡੀਓ ਦੀ ਉਹ ਸਫਾਈ ਨਹੀਂ ਦੇ ਸਕਦੇ। ਉਨ੍ਹ੍ਹਾਂ ਦਾ ਕਹਿਣਾ ਹੈ ਕਿ ਜਿਸ ਨੂੰ ਮੇਰਾ ਕੰਮ ਠੀਕ ਨਹੀਂ ਲੱਗ ਰਿਹਾ ਹੈ, ਉਹ ਮੇਰੀ ਜਗ੍ਹਾ 'ਤੇ ਕੰਮ ਕਰਕੇ ਦੇਖੇ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਅਜਿਹੇ ਬਹੁਤ ਸਾਰੇ ਘਰ ਹਨ, ਜਿੱਥੇ ਕਰੋੜਾਂ ਦੇ ਹਿਸਾਬ ਨਾਲ ਲੋਕ ਬੀਮਾਰ ਹਨ ਤੇ ਉਹ ਪੂਰੇ ਲੋਕਾਂ ਦੀ ਮਦਦ ਨਹੀਂ ਕਰ ਸਕਦੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਇਹ ਐੱਨ.ਜੀ.ਓ. ਸ਼ੁਰੂ ਹੋਈ ਸੀ ਤੇ ਉਹ ਮਹੀਨੇ ਦੇ ਇਕ ਮਰੀਜ਼ ਕਰਦੇ ਸਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਸੀ ਕਿ ਜਿਹੜੇ ਮਰੀਜ਼ ਰਹਿ ਜਾਣਗੇ ਉਹ ਮੈਨੂੰ ਮਾੜਾ ਹੀ ਕਹਿਣਗੇ। ਇਸ ਲਈ ਅਜਿਹਾ ਕੁਝ ਹੀ ਮੇਰੇ ਨਾਲ ਹੋ ਰਿਹਾ ਹੈ।


Shyna

Content Editor

Related News