ਸ਼ੂਟਰ ਅੰਜੁਮ ਮੌਦਗਿੱਲ ਨੂੰ ਅਨੁਰਾਗ ਠਾਕੁਰ ਨੇ ਅਰਜੁਨ ਐਵਾਰਡ ਦੇ ਕੇ ਕੀਤਾ ਸਨਮਾਨਿਤ

Friday, May 19, 2023 - 10:15 AM (IST)

ਸ਼ੂਟਰ ਅੰਜੁਮ ਮੌਦਗਿੱਲ ਨੂੰ ਅਨੁਰਾਗ ਠਾਕੁਰ ਨੇ ਅਰਜੁਨ ਐਵਾਰਡ ਦੇ ਕੇ ਕੀਤਾ ਸਨਮਾਨਿਤ

ਚੰਡੀਗੜ੍ਹ (ਲਲਨ) : ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਅੰਜੁਮ ਮੌਦਗਿੱਲ ਨੂੰ ਨਵੀਂ ਦਿੱਲੀ 'ਚ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਅਰਜੁਨ ਐਵਾਰਡ ਦੇ ਕੇ ਸਨਮਾਨਿਤ ਕੀਤਾ। ਅੰਜੁਮ ਮੌਦਗਿੱਲ ਅਤੇ 2 ਹੋਰ ਕੋਚ ਵਿਦੇਸ਼ 'ਚ ਹੋਣ ਕਾਰਨ ਇਹ ਪੁਰਸਕਾਰ ਨਹੀਂ ਲੈ ਪਾਏ ਸਨ, ਉਨ੍ਹਾਂ ਨੂੰ ਖੇਡ ਮੰਤਰੀ ਨੇ ਸਾਦੇ ਸਮਾਰੋਹ 'ਚ ਇਹ ਐਵਾਰਡ ਦਿੱਤੇ।

ਅੰਜੁਮ ਮੌਦਗਿੱਲ ਨੂੰ 2019 'ਚ ਅਰਜੁਨ ਐਵਾਰਡ ਦਿੱਤਾ ਜਾਣਾ ਸੀ ਪਰ ਵਿਸ਼ਵ ਕੱਪ ਦੇ ਚੱਲਦਿਆਂ ਉਹ ਅਰਜੁਨ ਐਵਾਰਡ ਨਹੀਂ ਲੈ ਸਕੇ ਸਨ। 2021 'ਚ ਦਰੋਣਾਚਾਰਿਆ ਪੁਰਸਕਾਰ ਲਈ ਉਨ੍ਹਾਂ ਦੀ ਚੋਣ ਹੋਈ, ਜਿਸ ਨੂੰ ਹਾਕੀ ਕੋਚ ਸਰਪਾਲ ਸਿੰਘ ਨੇ ਖੇਡ ਮੰਤਰੀ ਅਨੁਰਾਗ ਠਾਕੁਰ ਤੋਂ ਖ਼ੁਦ ਇਸ ਨੂੰ ਪ੍ਰਾਪਤ ਕੀਤਾ।


author

Babita

Content Editor

Related News