ਨਾਰਾਜ਼ ਡਰਾਈਵਰ ਖੇਤ ''ਚ ਲੈ ਗਿਆ ਕਾਰ , ਲਈ ਬਰਾਤੀ ਦੀ ਜਾਨ
Tuesday, Mar 13, 2018 - 02:26 PM (IST)

ਡਬਵਾਲੀ — ਡਬਵਾਲੀ ਦੇ ਪਿੰਡ ਗੰਗਾ ਦੀ ਢਾਣੀ ਪ੍ਰੇਮਪੁਰਾ 'ਚ ਬਰਾਤੀਆਂ ਦੇ ਵਿਚ ਡੀ.ਜੇ. ਦੇ ਅੱਗੇ ਲੱਗੀ ਕਾਰ ਹਟਾਉਣ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਵਿਵਾਦ ਕਾਰਨ ਗੁੱਸੇ 'ਚ ਆਏ ਵਿਅਕਤੀ ਨੇ ਕਾਰ ਖੇਤਾਂ ਵਿਚ ਦੌੜਾ ਦਿੱਤੀ ਅਤੇ ਉਥੇ ਬੈਠੇ ਬਰਾਤੀ ਨੂੰ ਦਰੜ ਦਿੱਤਾ ਜਿਸ ਕਾਰਨ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਸੁਖਚੈਨ ਨਿਵਾਸੀ ਖੇਤਪਾਲ ਡੇਲੂ ਦੇ ਤੌਰ 'ਤੇ ਹੋਈ ਹੈ। ਇਸ ਦਰਦਨਾਕ ਘਟਨਾ ਤੋਂ ਬਾਅਦ ਢਾਣੀ 'ਚ ਹੋਣ ਵਾਲੇ ਦੋ ਲੜਕੀਆਂ ਦੇ ਵਿਆਹ ਸਾਦਗੀ ਨਾਲ ਕਰਵਾਏ ਗਏ।
ਜਾਣਕਾਰੀ ਅਨੁਸਾਰ ਪਿੰਡ ਗੰਗਾ 'ਚ ਖਾਰਾਰੋੜ 'ਦੇ ਕਿਸਾਨ ਦੀਆਂ ਦੋ ਬੇਟੀਆਂ ਦਾ ਵਿਆਹ ਹੋਣ ਵਾਲਾ ਸੀ। ਇਸ ਵਿਆਹ ਲਈ ਦੁਪਹਿਰ ਦੇ ਸਮੇਂ ਬਾਰਾਤ ਪੰਜਾਬ ਤੋਂ ਆਈ। ਡੀ.ਜੇ. ਅੱਗੇ ਨੱਚ ਰਹੇ ਬਾਰਾਤੀਆਂ ਨੇ ਬਹੁਤ ਸਮਾਂ ਲਗਾ ਦਿੱਤਾ। ਥਕਾਵਟ ਕਾਰਨ ਬਾਰਾਤ ਵਿਚ ਆਏ ਰਿਸ਼ਤੇਦਾਰ ਅਤੇ ਵੱਡੇ ਬਜ਼ੁਰਗ ਡੀ.ਜੇ. ਅੱਗੇ ਲੱਗੀ ਕਾਰ ਨੂੰ ਹਟਾਉਣ ਲਈ ਕਹਿਣ ਲੱਗੇ, ਜਿਸ ਕਾਰਨ ਵਿਵਾਦ ਵਧ ਗਿਆ। ਇਸ ਦੌਰਾਨ ਕਾਰ ਪਿੱਛੇ ਕਰਨ ਤੋਂ ਨਾਰਾਜ਼ ਰਿਸ਼ਤੇਦਾਰ ਨੇ ਗੁੱਸੇ ਵਿਚ ਆ ਕੇ ਕਾਰ ਖੇਤ ਵਿਚ ਲੈ ਗਿਆ ਅਤੇ ਉਥੇ ਬੈਠੇ ਬਰਾਤੀ ਨੂੰ ਦਰੜ ਦਿੱਤਾ। ਜ਼ਖਮੀ ਬਰਾਤੀ ਨੂੰ ਹਸਪਤਾਲ ਲੈ ਜਾਂਦੇ ਸਮੇਂ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸਦੇ ਰਿਸ਼ਤੇਦਾਰ ਲਾਸ਼ ਨੂੰ ਪੰਜਾਬ ਲੈ ਗਏ।