ਮਹਿਲਾ ਦਿਵਸ ਮੌਕੇ ਆਂਗਨਵਾੜੀ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ

Thursday, Mar 08, 2018 - 01:59 PM (IST)

ਨਾਭਾ (ਰਾਹੁਲ) — ਮਹਿਲਾ ਦਿਵਸ ਮੌਕੇ ਸੂਬੇ ਭਰ 'ਚ 54 ਹਜ਼ਾਰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿਸ ਤਹਿਤ ਨਾਭਾ ਵਿਖੇ ਸੈਂਕੜੇ ਆਂਗਨਵਾੜੀ ਵਰਕਰਾਂ ਵਲੋਂ ਨਾਭਾ ਦੇ ਮੁੱਖ ਚੌਕ ਵਿਖੇ ਕਈ ਘੰਟੇ ਚੱਕਾ ਜਾਮ ਕਰਕੇ ਆਵਾਜਾਈ ਨੂੰ ਠੱਪ ਕਰ ਦਿੱਤਾ ਤੇ ਕਈ ਕਿਲੋਮੀਟਰ ਤਕ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਆਂਗਨਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ ਤੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆ ਤਾਂ ਸਘੰਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਆਂਗਨਵਾੜੀ ਵਰਕਰਾਂ ਆਪਣੀਆਂ ਮੁੱਖ ਮੰਗਾਂ ਦੱਸਦਿਆਂ ਕਿਹਾ ਕਿ ਬਿਲਡਿੰਗਾਂ 'ਚ ਉਹ ਬੱਚਿਆਂ ਨੂੰ ਪੜ੍ਹਾਉਂਦੀਆਂ ਹਨ। ਉਨ੍ਹਾਂ ਦਾ ਸਰਕਾਰ ਨੇ ਕਰਾਇਆ ਨਹੀਂ ਦਿੱਤਾ, ਆਂਗਨਵਾੜੀ ਬੱਚਿਆਂ ਦੇ ਲਈ ਸਰਕਾਰ ਵਲੋਂ ਫੀਡ ਹੀ ਨਹੀਂ ਦਿੱਤੀ ਜਾ ਰਹੀ। ਇਸ ਤੋਂ ਇਲਾਵਾ  ਸਰਕਾਰ ਨੇ ਜੋ ਆਂਗਨਵਾੜੀ ਬੱਚਿਆਂ ਨੂੰ ਪ੍ਰਾਈਮਰੀ ਸਕੂਲਾਂ 'ਚ ਸ਼ਿਫਟ ਕਰ ਦਿੱਤਾ ਸੀ ਤੇ ਅਜੇ ਤਕ ਸਾਡੇ ਬੱਚੇ ਆਂਗਨਵਾੜੀ ਸੈਂਟਰਾਂ 'ਚ ਸ਼ਿਫਟ ਨਹੀਂ ਕੀਤੇ ਗਏ ਤੇ ਨਾ ਹੀ ਬਣਦਾ ਮਾਣ ਭੱਤਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਦੀ ਕਾਂਗਰਸ ਸਰਕਾਰ ਸੱਤਾ 'ਚ ਆਈ ਹੈ, ਉਦੋਂ ਤੋਂ ਹੀ ਆਂਗਨਵਾੜੀ ਵਰਕਰਾਂ ਦੀ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ।  


Related News