ਆਂਗਣਵਾੜੀ ਵਰਕਰਾਂ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ

Wednesday, Nov 01, 2017 - 12:19 AM (IST)

ਆਂਗਣਵਾੜੀ ਵਰਕਰਾਂ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ

ਕੋਟ ਈਸੇ ਖਾਂ,   (ਗਰੋਵਰ)-  ਆਲ ਇੰਡੀਆ ਆਂਗਣਵਾੜੀ ਵਰਕਰਜ਼/ਹੈਲਪਰਜ਼ ਯੂਨੀਅਨ (ਏਟਕ) ਵੱਲੋਂ ਬਲਾਕ ਪ੍ਰਧਾਨ ਗਗਨਦੀਪ ਕੌਰ ਨੂਰਪੁਰ ਦੀ ਅਗਵਾਈ 'ਚ ਕੋਟ ਈਸੇ ਖਾਂ ਦੇ ਮੁੱਖ ਚੌਕ ਕੋਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। 
ਇਸ ਮੌਕੇ ਯੂਨੀਅਨ ਆਗੂ ਬਲਵਿੰਦਰ ਕੌਰ ਖੋਸਾ ਨੇ ਕਿਹਾ ਕਿ ਸਿੱਖਿਆ ਮੰਤਰੀ ਦਾ ਇਹ ਬਿਆਨ ਕਿ ਆਂਗਣਵਾੜੀ ਸੈਂਟਰਾਂ ਨੂੰ ਕੋਈ ਖਤਰਾ ਨਹੀਂ, ਇਸ ਸਬੰਧੀ ਕੋਈ ਪਾਲਿਸੀ ਬਣਾ ਕੇ ਪੱਤਰ ਜਾਰੀ ਕੀਤਾ ਜਾਵੇ ਤੇ ਪ੍ਰਾਇਮਰੀ ਸਕੂਲਾਂ 'ਚ ਹੁਕਮ ਜਾਰੀ ਕੀਤੇ ਜਾਣ ਕਿ ਆਂਗਣਵਾੜੀ ਸੈਂਟਰਾਂ ਦੇ ਬੱਚੇ ਪ੍ਰਾਇਮਰੀ ਸਕੂਲਾਂ 'ਚ ਦਾਖਲ ਨਾ ਕੀਤੇ ਜਾਣ। ਸਿੱਖਿਆ ਮੰਤਰੀ ਦੇ ਇਸ ਬਿਆਨ 'ਤੇ ਆਂਗਣਵਾੜੀ ਵਰਕਰਾਂ, ਹੈਲਪਰਾਂ 'ਚ ਰੋਸ ਪਾਇਆ ਜਾ ਰਿਹਾ ਹੈ। 
ਬਲਾਕ ਪ੍ਰਧਾਨ ਗਗਨਦੀਪ ਕੌਰ ਨੇ ਕਿਹਾ ਕਿ ਜਦੋਂ ਕਿਸੇ 'ਤੇ ਮੁਸੀਬਤ ਆਉਂਦੀ ਹੈ ਤਾਂ ਊਰਜਾ ਆਪਣੇ-ਆਪ ਪੈਦਾ ਹੋ ਜਾਂਦੀ ਹੈ ਤੇ ਜਿਸ ਪ੍ਰਾਪਤੀ ਲਈ ਊਰਜਾ ਪੈਦਾ ਹੁੰਦੀ ਹੈ, ਉਹ ਆਪਣੇ-ਆਪ ਹੀ ਆਪਣੀ ਮੰਜ਼ਿਲ ਪ੍ਰਾਪਤ ਕਰਨ ਲਈ ਬੈਸਟ ਹੋਣਾ ਸ਼ੁਰੂ ਕਰ ਦਿੰਦੀ ਹੈ, ਜਿਸ ਨੂੰ ਰੋਕਣਾ ਮੁਸ਼ਕਿਲ ਹੋ ਜਾਂਦਾ ਹੈ। ਰਣਜੀਤ ਕੌਰ ਫਤਿਹਗੜ੍ਹ ਤੇ ਰਾਜਵਿੰਦਰ ਕੌਰ ਜਲਾਲਾਬਾਦ ਨੇ ਕਿਹਾ ਕਿ ਇਹ ਵਰਕਰਾਂ, ਹੈਲਪਰਾਂ ਦੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ, ਜਿਸ ਨੂੰ ਅਸੀਂ ਸਮਝਦੇ ਹਾਂ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਿਲ ਕੇ ਆਂਗਣਵਾੜੀ ਸੈਂਟਰਾਂ ਨੂੰ ਬੰਦ ਕਰਨ ਦੀ ਚਾਲ ਚੱਲ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਤੋਂ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ।  ਇਸ ਸਮੇਂ ਗੁਰਜੀਤ ਕੌਰ, ਰਾਜਵੰਤ ਕੌਰ, ਬਲਜੀਤ ਕੌਰ, ਜਸਵਿੰਦਰ ਕੌਰ, ਸਰਕਲ ਪ੍ਰਧਾਨ ਵੀਨਾ ਰਾਣੀ, ਰਾਜਵੰਤ ਕੌਰ, ਮਨਦੀਪ ਕੌਰ, ਸੁਖਰਾਜ ਕੌਰ ਕੜਿਆਲਾ, ਰਾਜਵਿੰਦਰ ਕੌਰ, ਬਿੰਦਰਜੀਤ ਕੌਰ ਭਿੰਡਰ, ਰਣਜੀਤ ਕੌਰ, ਸ਼ਰਨਜੀਤ ਕੌਰ, ਗੁਰਜੀਤ ਕੌਰ, ਬਲਵੀਰ ਕੌਰ, ਬਲਵਿੰਦਰ ਕੌਰ ਸ਼ੇਰਪੁਰ ਤਾਇਬਾਂ, ਕੁਲਵਿੰਦਰ ਕੌਰ ਕੈਲਾ ਆਦਿ ਮੌਜੂਦ ਸਨ।


Related News