ਟਿਕਟ ਨਾ ਮਿਲਣ ਕਾਰਨ ਬਾਗੀ ਹੋਏ ਸਾਬਕਾ ਵਿਧਾਇਕ ਅੰਗਦ ਸੈਣੀ ਦੀ ਘਰ ਵਾਪਸੀ

Monday, May 09, 2022 - 03:22 PM (IST)

ਟਿਕਟ ਨਾ ਮਿਲਣ ਕਾਰਨ ਬਾਗੀ ਹੋਏ ਸਾਬਕਾ ਵਿਧਾਇਕ ਅੰਗਦ ਸੈਣੀ ਦੀ ਘਰ ਵਾਪਸੀ

ਨਵਾਂਸ਼ਹਿਰ (ਤ੍ਰਿਪਾਠੀ)— ਵਿਧਾਨ ਸਭਾ ਚੋਣਾਂ ’ਚ ਹਾਈਕਮਾਨ ਵੱਲੋਂ ਨਵਾਂਸ਼ਹਿਰ ਤੋਂ  ਟਿਕਟ ਨਾ ਦਿੱਤੇ ਜਾਣ ਕਾਰਨ ਬਾਗੀ ਹੋ ਕੇ ਆਜ਼ਾਦ ਚੋਣ ਲੜਨ ਵਾਲੇ ਸਾਬਕਾ ਵਿਧਾਇਕ ਅੰਗਦ ਸੈਣੀ ਨੇ ਮੁੜ ਕਾਂਗਰਸ ’ਚ ਵਾਪਸੀ ਕਰ ਲਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਅੰਗਦ ਸੈਣੀ ਨੂੰ ਦੋਬਾਰਾ ਪਾਰਟੀ ਜੁਆਇਨ ਕਰਵਾਈ। ਇਸ ਦੀ ਜਾਣਕਾਰੀ ਰਾਜਾ ਵੜਿੰਗ ਨੇ ਖ਼ੁਦ ਟਵੀਟ ਕਰਕੇ ਦਿੱਤੀ ਹੈ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਹਰ ਵਰਕਰ ਨੂੰ ਮਾਣ-ਸਨਮਾਨ ਦਿੱਤਾ ਜਾਵੇਗਾ। ਅੰਗਦ ਸੈਣੀ ਨੇ ਕਿਹਾ ਕਿ ਉਹ ਕਾਂਗਰਸ ’ਚ ਦੋਬਾਰਾ ਸ਼ਾਮਲ ਹੋਣ ’ਤੇ ਬੇਹੱਦ ਖ਼ੁਸ਼ ਹਨ। ਇਸ ਦੌਰਾਨ ਰਾਜਾ ਵੜਿੰਗ ਨੇ ਸੈਣੀ ਨੂੰ ਗਲੇ ਲਗਾ ਕੇ ਮੁਬਾਰਕਾਂ ਵੀ ਦਿੱਤੀਆਂ। 

ਇਹ ਵੀ ਪੜ੍ਹੋ: ਖਾਣਾ ਖਾਣ ਮਗਰੋਂ PG ਜਾ ਰਹੇ ਦੋਸਤਾਂ ਨਾਲ ਵਾਪਰੀ ਅਣਹੋਣੀ ਨੇ ਘਰ ’ਚ ਵਿਛਾਏ ਸੱਥਰ, MSC ਦੇ ਵਿਦਿਆਰਥੀ ਦੀ ਮੌਤ

PunjabKesari
ਰਾਜਾ ਵੜਿੰਗ ਨੇ ਕਿਹਾ ਕਿ ਅੰਗਦ ਸਿੰਘ ਦਾ ਪਰਿਵਾਰ ਪੁਰਾਣਾ ਕਾਂਗਰਸੀ ਪਰਿਵਾਰ ਹੈ, ਜੋ ਪਿਛਲੇ 60-70 ਸਾਲਾਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਰਾਣੀਆਂ ਗੱਲਾਂ ਨੂੰ ਭੁਲਾ ਕੇ ਅੱਗੇ ਵੱਲ ਵੱਧਣਾ ਚਾਹੀਦਾ ਹੈ। ਜਿਸ ਲਈ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਪੂਰਾ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਆਸ ਜ਼ਾਹਰ ਕਰਦੇ ਕਿਹਾ ਕਿ ਆਉਣ ਵਾਲਾ ਸਮਾਂ ਕਾਂਗਰਸ ਲਈ ਬਿਹਤਰ ਹੋਵੇਗਾ। 
ਮੀਡੀਆ ਰਾਹੀਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾ ਅੰਗਦ ਸਿੰਘ ਦੇ ਕੱਟੇ ਗਏ ਟਿਕਟ ਵਿਚ ਸਟੇਟ ਕਾਂਗਰਸ ਸਾਬਕਾ ਸਾਬਕਾ ਵਿਧਾਇਕ ਦੇ ਪੱਖ ’ਚ ਹੋਣ, ਜਦਕਿ ਉਨ੍ਹਾਂ ਦੀ ਟਿਕਟ ਕੱਟੇ ਜਾਣ ਦਾ ਫ਼ੈਸਲਾ ਕਾਂਗਰਸ ਹਾਈ ਕਮਾਨ ਵੱਲੋਂ ਲਿਆ ਗਿਆ ਸੀ, ਅਜਿਹੇ ’ਚ ਹਾਈਕਮਾਨ ਦੀ ਸਹਿਮਤੀ ਸਬੰਧੀ ਪ੍ਰਸ਼ਨ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਜੋ ਕੁਝ ਵੀ ਹੋ ਰਿਹਾ ਹੈ, ਉਹ ਸਬ ਹਾਈਕਮਾਨ ਦੀ ਸਹਿਮਤੀ ’ਤੇ ਹੋ ਰਿਹਾ ਹੈ। ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਮੁਲਾਕਾਤ ਕਰਨ ਦੇ ਪੁੱਛੇ ਗਏ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਮੀਡੀਆ ਤੋਂ ਜਾਣਕਾਰੀ ਨਹੀਂ ਮਿਲੀ ਹੈ। ਇਸ ਮੁਲਾਕਾਤ ’ਤੇ ਕਾਂਗਰਸ ਪਾਰਟੀ ਨੂੰ ਕੋਈ ਇਤਰਾਜ਼ ਨਹੀਂ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਾਤਮਕ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: 21 ਸਾਲਾ ਮੁੰਡੇ ਨਾਲ ਪ੍ਰੇਮ ਸੰਬੰਧਾਂ ਨੇ ਪਾਇਆ ਕਲੇਸ਼, 4 ਬੱਚਿਆਂ ਦੀ ਮਾਂ ਨੇ ਚੁੱਕਿਆ ਹੈਰਾਨ ਕਰਦਾ ਕਦਮ

ਸਾਬਕਾ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਆਪਣੀ ਗਲਤੀ ਮਹਿਸੂਸ ਹੋਈ ਹੈ। ਉਹ ਕਾਂਗਰਸ ਦੇ ਵਫਾਦਾਰ ਸਿਪਾਹੀ ਰਹੇ ਹਨ ਅਤੇ ਕਾਂਗਰਸ ਵਿਚ ਸ਼ਾਮਲ ਹੋ ਕੇ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ 2017 ਦੇ ਵਿਧਾਨ ਸਭਾ ਚੋਣਾਂ ’ਚ ਹਾਸਲ ਮਤਾਂ ਨਾਲ 1 ਹਜ਼ਾਰ ਵੋਟ ਘੱਟ ਹਾਸਲ ਕਰਨ ਲਈ ਪਾਈ ਹੈ। ਉਨਾਂ ਕਿਹਾ ਕਿ ਉਨ੍ਹਾਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜਨ ਲਈ ਸਿਰਫ਼ 13 ਦਿਨ ਦਾ ਹੀ ਸਮਾਂ ਮਿਲਿਆ ਸੀ, ਜਿਸ ਵਿਚ ਉਹ ਹਰ ਵੋਟਰ ਤਕ ਇਹ ਸੰਦੇਸ਼ ਨਹੀਂ ਪਹੁੰਚਾ ਸਕੇ ਸਨ ਕਿ ਉਹ ਕਾਂਗਰਸ ਦਾ ਹਿੱਸਾ ਨਹੀਂ ਰਹੇ, ਬਾਵਜੂਦ ਇਸ ਦੇ ਉਨ੍ਹਾਂ ਸਾਢੇ 31 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਯੂਥ ਕਾਂਗਰਸ ਆਗੂ ਮੱਖਣ ਸਿੰਘ ਕੰਗ ਦਾ ਦਿਨ ਦਿਹਾੜੇ 28 ਗੋਲੀਆਂ ਜਿਨ੍ਹਾਂ ’ਚੋਂ ਅਖੀਰ ਵਾਲੀ ਗੋਲ਼ੀ ਮੂੰਹ ’ਚ ਮਾਰ ਕੇ ਹੱਤਿਆ ਕੀਤੀ ਗਈ ਸੀ, ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਪੁਲਸ ਤੋਂ ਇਨਸਾਫ਼ ਦੀ ਮੰਗ ਕੀਤੀ ਸੀ ਪਰ 40 ਦਿਨ ਬੀਤ ਜਾਣ ਤੋਂ ਬਾਅਦ ਵੀ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਹੈ, ਜਿਸ ਲਈ ਉਹ ਸਮੂਹ ਵਰਕਰਜ਼ ਸਮੇਤ ਸੜਕਾਂ ’ਤੇ ਉਤਰ ਕੇ ਸੰਘਰਸ਼ ਕਰਨਗੇ।

ਇਥੇ ਦੱਸਣਯੋਗ ਹੈ ਕਿ ਅੰਗਦ ਸਿੰਘ ਰਾਏਬਰੇਲੀ ਸਦਰ ਤੋਂ ਭਾਜਪਾ ਦੀ ਵਿਧਾਇਕਾ ਅਦਿਤੀ ਸਿੰਘ ਦੇ ਪਤੀ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਅਦਿਤੀ ਸਿੰਘ ਵੀ ਪਹਿਲਾਂ ਕਾਂਗਰਸ ਦੀ ਪਾਰਟੀ ’ਚ ਸਨ ਪਰ ਸਾਲ 2002 ਦੀਆਂ ਯੂ. ਪੀ. ਚੋਣਾਂ ਤੋਂ ਪਹਿਲਾਂ ਹੀ ਭਾਜਪਾ ’ਚ ਸ਼ਾਮਲ ਹੋ ਗਏ ਸਨ। ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਸੀ, ਇਸੇ ਕਰਕੇ ਬਾਗੀ ਹੋਏ ਅੰਗਦ ਸੈਣੀ ਨੇ ਪਾਰਟੀ ਛੱਡ ਆਜ਼ਾਦ ਚੋਣ ਲੜੀ ਸੀ ਪਰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਅੰਗਦ ਨਵਾਂਸ਼ਹਿਰ ਕੌਂਸਲ ਪ੍ਰਧਾਨ, ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਅਤੇ ਹੋਰ ਸਮਰਥਕਾਂ ਦੇ ਨਾਲ ਕਾਂਗਰਸ ’ਚ ਸ਼ਾਮਲ ਹੋ ਗਏ। ਇਸ ਮੌਕੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਵੀ ਮੌਜੂਦ ਸਨ। 

ਇਹ ਵੀ ਪੜ੍ਹੋ:  ਚਿੱਕ-ਚਿੱਕ ਹਾਊਸ ਨੇੜੇ ਹੋਏ ਹਾਦਸੇ ਮਗਰੋਂ ਜਲੰਧਰ ਪੁਲਸ ਦੀ ਸਖ਼ਤੀ, ਭਾਰੀ ਵਾਹਨਾਂ ਦੀ ਐਂਟਰੀ ’ਤੇ ਰੋਕ ਲਈ ਮੁਹਿੰਮ ਸ਼ੁਰੂ

PunjabKesari
ਰਾਜਾ ਵੜਿੰਗ ਨੇ ਟਵੀਟ ਕਰਕੇ ਹੋਏ ਲਿਖਿਆ ਕਿ ਅੱਜ ਨਵਾਂਸ਼ਹਿਰ ’ਚ ਅੰਗਦ ਸੈਣੀ ਨੂੰ ਕਾਂਗਰਸ ਪਾਰਟੀ ’ਚ ਜੀ ਆਇਆਂ ਕਹਿਣ ਲਈ ਮੈਂ ਅਤੇ ਭਾਰਤ ਭੂਸ਼ਣ ਜੀ ਉਨ੍ਹਾਂ  ਦੇ ਘਰ ਗਏ। ਹਰ ਕਾਂਗਰਸ ਪਾਰਟੀ ਦੇ ਵਰਕਰ ਦਾ ਬਣਦਾ ਮਾਣ ਸਤਿਕਾਰ ਦੇਣ ’ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ:  ਪੰਜਾਬ ਪੁਲਸ ਬਾਰੇ ਵੱਡਾ ਖ਼ੁਲਾਸਾ: ਖ਼ੁਦ ਅਧਿਕਾਰੀ ਨੇ ਕਰੀਬ 10 ਪੁਲਸ ਮੁਲਾਜ਼ਮਾਂ ਨੂੰ ਬਣਾ ਦਿੱਤਾ ਚਿੱਟੇ ਦਾ ਆਦੀ

PunjabKesari

ਕਾਂਗਰਸ ’ਤੇ ਅੰਗਦ ਨੇ ਲਗਾਏ ਸਨ ਇਹ ਗੰਭੀਰ ਦੋਸ਼ 
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਟਿਕਟ ਕੱਟੇ ਜਾਣ ’ਤੇ ਅੰਗਦ ਸਿੰਘ ਸੈਣੀ ਨੇ ਦੋਸ਼ ਲਗਾਇਆ ਸੀ ਕਿ ਟਿਕਟ ਦੇ ਬਦਲੇ ਪਾਰਟੀ ਉਨ੍ਹਾਂ ’ਤੇ ਪਤਨੀ ਅਦਿਤੀ ਖ਼ਿਲਾਫ਼ ਇੰਟਰਨੈੱਟ ਮੀਡੀਆ ’ਤੇ ਅਪਸ਼ਬਦ ਲਿਖਣ ਦਾ ਦਬਾਅ ਬਣਾ ਰਹੀ ਸੀ। ਜਦੋਂ ਉਨ੍ਹਾਂ ਨੇ ਇਨਕਾਰ ਕੀਤਾ ਤਾਂ ਉਨ੍ਹਾਂ ਨੂੰ ਟਿਕਟ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਦੇ ਬਾਅਦ ਅੰਗਦ ਨੇ ਬਗਾਵਤ ਕਰਦੇ ਹੋਏ ਚੋਣ ਮੈਦਾਨ ’ਚ ਆਜ਼ਾਦ ਉਮੀਦਵਾਰ ਦੇ ਰੂਪ ’ਚ ਉਤਰਣ ਦਾ ਫ਼ੈਸਲਾ ਕੀਤਾ ਸੀ। ਉਹ ਖ਼ੁਦ ਤਾਂ ਨਹੀਂ ਜਿੱਤੇ ਪਰ ਕਾਂਗਰਸ ਦੇ ਉਮੀਦਵਾਰ ਨੂੰ ਵੀ ਨਹੀਂ ਜਿੱਤਣ ਦਿੱਤਾ ਅਤੇ ਬਾਜ਼ੀ ਨੱਛਤਰ ਪਾਲ ਦੇ ਹੱਥ ਲੱਗੀ, ਜੋ ਪੰਜਾਬ ’ਚ ਬਸਪਾ ਦੇ ਇਕਲੌਤ ਵਿਧਾਇਕ ਹਨ। ਉਥੇ ਹੀ ਅਦਿਤੀ ਸਿੰਘ ਨੇ ਯੂ.ਪੀ. ਕਾਂਗਰਸ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ’ਤੇ ਜਾਣਬੁੱਝ ਕੇ ਉਨ੍ਹਾਂ ਦੇ ਪਤੀ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ। ਯੂ. ਪੀ. ਵਿਧਾਨ ਸਭਾ ਚੋਣਾਂ ’ਚ ਜਿੱਥੇ ਅਦਿਤੀ ਸਿੰਘ ਨੂੰ ਭਾਜਪਾ ਦੀ ਟਿਕਟ ’ਤੇ ਜਿੱਤ ਹਾਸਲ ਹੋਈ ਸੀ,. ਉਥੇ ਹੀ ਨਵਾਂਸ਼ਹਿਰ ’ਚ ਅੰਗਦ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News