ਪਤੀ ਨਾਲ ਚੱਲਦੇ ਵਿਵਾਦ ਤੋਂ ਦੁਖੀ ਵਿਆਹੁਤਾ ਨੇ ਲਿਆ ਫਾਹ

Tuesday, Feb 09, 2021 - 01:37 AM (IST)

ਪਤੀ ਨਾਲ ਚੱਲਦੇ ਵਿਵਾਦ ਤੋਂ ਦੁਖੀ ਵਿਆਹੁਤਾ ਨੇ ਲਿਆ ਫਾਹ

ਬਠਿੰਡਾ, (ਸੁਖਵਿੰਦਰ)- ਸਥਾਨਕ ਕਿਲਾ ਰੋਡ ’ਤੇ ਮੁਹੱਲਾ ਝੁੱਟੀਕਾ ਨਜ਼ਦੀਕ ਇਕ ਵਿਆਹੁਤਾ ਅਤੇ 2 ਬੱਚਿਆਂ ਦੀ ਮਾਂ ਨੇ ਘਰ ’ਚ ਹੀ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਔਰਤ ਦਾ ਪਤੀ ਦੇ ਨਾਲ ਵਿਵਾਦ ਚੱਲ ਰਿਹਾ ਸੀ ਅਤੇ ਲਗਭਗ 7 ਮਹੀਨਿਆਂ ਤੋਂ ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਸੀ। ਇਸ ਪ੍ਰੇਸ਼ਾਨੀ ਕਾਰਣ ਉਸ ਨੇ ਇਹ ਕਦਮ ਚੁੱਕਿਆ।
ਪੁਲਸ ਨੇ ਉਸ ਦੇ ਪਤੀ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਉਕਤ ਔਰਤ ਨਿਸ਼ਾ ਦਾ ਵਿਆਹ ਸੰਦੀਪ ਕੁਮਾਰ ਵਾਸੀ ਬਠਿੰਡਾ ਨਾਲ ਹੋਇਆ ਸੀ। ਉਸ ਦੇ ਸਹੁਰੇ ਪਰਿਵਾਰ ਨਾਲ ਉਸ ਦਾ ਵਿਵਾਦ ਚੱਲ ਰਿਹਾ ਸੀ। ਇਸ ਕਾਰਣ ਉਸ ਦੇ ਸਹੁਰਿਆਂ ਨੇ ਉਸ ਖਿਲਾਫ ਇਕ ਪੁਲਸ ਕੇਸ ਵੀ ਦਰਜ ਕਰਵਾਇਆ ਸੀ। ਉਸ ਦਾ ਪਤੀ ਲਗਭਗ 7 ਮਹੀਨੇ ਪਹਿਲਾਂ ਉਸ ਨੂੰ ਛੱਡ ਕੇ ਚਲਾ ਗਿਆ ਸੀ, ਜਿਸ ਤੋਂ ਬਾਅਦ ਉਹ ਆਪਣੇ 2 ਬੱਚਿਆਂ ਸਮੇਤ ਕਿਰਾਏ ਦੇ ਮਕਾਨ ’ਚ ਰਹਿੰਦੀ ਸੀ ਅਤੇ ਉਸ ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਇਸ ਪ੍ਰੇਸ਼ਾਨੀ ਕਾਰਣ ਉਸ ਨੇ ਸੋਮਵਾਰ ਨੂੰ ਫਾਹਾ ਲੈ ਲਿਆ।


author

Bharat Thapa

Content Editor

Related News