CM ਮਾਨ ਤੇ ਕੇਜਰੀਵਾਲ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ, ਕੀਤੇ ਕਈ ਵੱਡੇ ਐਲਾਨ
Thursday, Sep 14, 2023 - 06:42 PM (IST)
ਅੰਮ੍ਰਿਤਸਰ (ਰਮਨਦੀਪ ਸੋਢੀ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਅੰਮ੍ਰਿਤਸਰ ਦੇ ਵਪਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬੀਤੇ ਦਿਨ ਅੰਮ੍ਰਿਤਸਰ ਦੇ ਛੇਹਰਟਾ 'ਚ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ ਗਿਆ ਜੋ ਕਿ ਇਕ ਇਤਿਹਾਸਕ ਦਿਨ ਸੀ। ਇਸ ਦੇ ਚੱਲਦੇ ਉਨ੍ਹਾਂ ਕਿਹਾ ਕਿ ਉਹ 4 ਇੰਡਸਟਰੀਆਂ ਬਾਰੇ ਦੱਸਣ ਲਈ ਪਹਿਲਾਂ ਅੰਮ੍ਰਿਤਸਰ, ਸ਼ਾਮ ਨੂੰ ਜਲੰਧਰ ਅਤੇ ਕੱਲ ਲੁਧਿਆਣਾ ਅਤੇ ਮੋਹਾਲੀ ਜਾਣਗੇ। ਮਾਨ ਨੇ ਕਿਹਾ ਜੇਕਰ ਅਸੀਂ ਫ੍ਰੀ ਬਿਜਲੀ ਕੀਤੀ ਹੈ ਤਾਂ ਇਸ ਦਾ ਘਾਟਾ ਵੀ ਅਸੀਂ ਬਿਜਲੀ ਬੋਰਡ ਨੂੰ ਨਹੀਂ ਪੈਣ ਦਿੱਤਾ। ਉਨ੍ਹਾਂ ਕਿਹਾ ਅਸੀਂ ਵਾਅਦੇ ਉਹ ਕਰਦੇ ਹਾਂ ਜੋ ਪੂਰੇ ਹੋ ਸਕਣ। ਉਨ੍ਹਾਂ ਕਿਹਾ ਅੱਜ ਦੀ ਮਿਲਣੀ ‘ਚ ਬਹੁਤ ਸਾਰੇ ਸੁਝਾਅ ਮਿਲੇ ਅਸੀਂ ਉਨ੍ਹਾਂ ‘ਤੇ ਕੰਮ ਕਰਾਂਗੇ। ਬਾਰਡਰ ਜ਼ਿਲ੍ਹਿਆਂ ‘ਚ ਲੱਗਣ ਵਾਲੀ ਇੰਡਸਟਰੀ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਬਾਰਡਰ ਏਰੀਏ ਦੇ ਰਹਿਣ ਵਾਲੇ ਲੋਕਾਂ ਦੀ ਜਿਹੜੀ ਪਛਾਣ ਹੈ, ਜਿਵੇਂ ਬਾਰਡਰ ਏਰੀਏ ਦੇ 6 ਏਰੀਏ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਬਾਰਡਰ ਹਨ, ਜੇਕਰ ਕੋਈ ਵਿਅਕਤੀ ਇਨ੍ਹਾਂ ਜ਼ਿਲ੍ਹਿਆਂ ਦੀ ਇੰਡਸਟਰੀ 'ਚ ਆਪਣਾ ਪਤਾ ਭਰਦਾ ਹੈ ਤਾਂ ਉਸ ਲਈ ਜੋ ਵੀ ਚੀਜ਼ਾਂ ਉਪਲੰਬਧ ਹੋਣਗੀਆਂ ਉਹ ਆਪ ਔਨ ਹੋ ਜਾਣਗੀਆਂ।
ਇਹ ਵੀ ਪੜ੍ਹੋ- ਬਾਕਸਿੰਗ ਖਿਡਾਰਨ ਨਾਲ ਸਰੀਰਕ ਸੰਬੰਧ ਬਣਾਉਣ ਮਗਰੋਂ ਕਰਵਾ 'ਤਾ ਗਰਭਪਾਤ, ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਪਾਣੀ ਦੀ ਸੱਮਸਿਆ ਦੇ ਬੋਲਦਿਆਂ ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਨੂੰ ਖੇਤਾਂ ਦੇ ਨਾਲ-ਨਾਲ ਇੰਡਸਟਰੀਆਂ 'ਚ ਪਹੁੰਚਾਇਆ ਜਾਵੇਗਾ। ਇਸ ਦੇ ਨਾਲ ਬਿਜਲੀ ਬੋਰਡ ਦੀ ਸੱਮਸਿਆ 'ਤੇ ਮਾਨ ਨੇ ਕਿਹਾ ਕਿ ਨਵੇਂ ਟਰਾਂਸਫਾਰਮ, ਨਵੇਂ 220 ਕੇ.ਵੀ. ਦੇ ਸਬਸਟੇਸ਼ਨ ਅਤੇ 66 ਕੇ.ਵੀ. ਦੇ ਸਬਸਟੇਸ਼ਨ ਮਈ 2024 ਤੱਕ 3 ਖ਼ੇਤਰ ਲੋਪੋਕੇ, ਰਾਮਤੀਰਥ ਤੇ ਫੋਕਲ ਪੁਆਂਇਟ 'ਚ ਲਗਾਏ ਜਾਣਗੇ। ਬਿਜਲੀ ਨੂੰ ਲੈ ਕੇ ਵਪਾਰੀਆਂ ਨੂੰ ਕੋਈ ਵੀ ਦਿੱਕਤ ਨਹੀਂ ਆਵੇਗੀ ਅਤੇ ਬਹੁਤ ਜਲਦ 18 ਕਰੋੜ ਦੀ ਲਾਗਤ ਨਾਲ 66kb ਦੇ 3 ਸਬ-ਸਟੇਸ਼ਨ ਬਣਾਏ ਜਾਣਗੇ। ਜਿਸ 'ਚ ਇਕ ਦੀ ਕੀਮਤ 6 ਕਰੋੜ ਰੁਪਏ ਹੈ।
ਉਨ੍ਹਾਂ ਅੱਗੇ ਕਿਹਾ ਅੰਮ੍ਰਿਤਸਰ ਟੂਰਿਸਟਾਂ ਦੀ ਮਦਦ ਕਰਨ ਲਈ ਇੱਕ ਨਵੀਂ ਟੂਰਿਸਟ ਪੁਲਸ ਦੀ ਯੂਨਿਟ ਬਣਾਉਣ ਜਾ ਰਹੇ ਹਾਂ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇਸ ਪਾਇਲਟ ਪ੍ਰਾਜੈਕਟ ਦੀ ਸ਼ਰੂਆਤ ਕਰਾਂਗੇ ਪੰਜਾਬ ਦੇ ਲੋਕਾਂ ਲਈ ਸੜਕ ਸੁਰੱਖਿਆ ਫੋਰਸ ਬਣਾਈ ਜਾਵੇਗੀ ਤੇ ਉਸਨੂੰ ਹਾਈਟੈਕ ਗੱਡੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਲਈ ਵੱਖ ਤਰ੍ਹਾਂ ਦੀ ਵਰਦੀ ਤੇ ਵਧੀਆ ਤਰੀਕੇ ਨਾਲ ਅੰਗ੍ਰੇਜ਼ੀ ਬੋਲਣ ਵਾਲੇ ਮੁੰਡੇ-ਕੁੜੀਆਂ ਰੱਖਾਂਗੇ, ਜਿਸ ਨੂੰ ਦੇਖ ਕੇ ਕੋਈ ਵੀ ਟੂਰਿਸਟ ਕਹੇ ਕਿ ਇਹ ਮੇਰਾ ਹੈਲਪਰ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ 129 ਗੱਡੀਆਂ TOYOTA ਦੀਆਂ ਗੱਡੀਆਂ ਜੋ ਦੁਬਈ ਪੁਲਸ ਕੋਲ ਹੁੰਦੀਆਂ ਨੇ ਉਹ ਸੜਕ ਸੁਰੱਖਿਆ ਫੋਰਸ ਨੂੰ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ- ਘਰੇਲੂ ਕਲੇਸ਼ ਨੇ ਉਜਾੜ 'ਤਾ ਪਰਿਵਾਰ, ਪਤਨੀ ਦੀਆਂ ਹਰਕਤਾਂ ਤੋਂ ਤੰਗ ਪਤੀ ਨੇ ਗਲ ਲਾਈ ਮੌਤ
ਉਨ੍ਹਾਂ ਕਿਹਾ ਸਾਡੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਰਹਿੰਦੇ ਨੇ ਅਸੀਂ ਜਿੰਨੀਆਂ ਵੀ ਨੀਤੀਆਂ ਬਣਾਉਂਦੇ ਹਾਂ ਸਭ ਤੁਹਾਡੇ ਨਾਲ ਵਿਚਾਰ ਕਰਕੇ ਬਣਾਉਂਦੇ ਹਾਂ। ਉਨ੍ਹਾਂ ਕਿਹਾ ਜੇਕਰ ਕੋਈ ਵੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਸਾਨੂੰ ਦੱਸੋ ਤਾਂ ਜੋ ਇਸ ਨੂੰ ਬਲਦ ਕੇ ਹਰ ਸੱਮਸਿਆ ਦਾ ਹੱਲ ਕਰ ਸਕੀਏ। ਪ੍ਰਦੁਸ਼ਣ ਨੂੰ ਮੱਦੇਨਜ਼ਰ ਉਨ੍ਹਾਂ ਕਿਹਾ ਕਿ ਅਸੀਂ ਪਟਿਆਲੇ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਈ-ਬੱਸਾਂ ਦੇ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕਰਾਂਗੇ । ਪਟਿਆਲਾ ਅਤੇ ਅੰਮ੍ਰਿਤਸਰ ਈ-ਰਿਕਸ਼ਾ ਅਤੇ ਈ-ਬੱਸਾਂ ਚੱਲਣਗੀਆਂ ।
ਇਸ ਮੌਕੇ 'ਆਪ' ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੰਮ੍ਰਿਤਸਰ ਸਾਹਿਬ ਗੁਰੂਆਂ ਦੀ ਪਵਿੱਤਰ ਧਰਤੀ ਹੈ। ਅਸੀਂ ਇਸ ਪਵਿੱਤਰ ਧਰਤੀ ਤੋਂ ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ, ਇੱਕ ਸਰਕਾਰੀ ਸਕੂਲ ਜੋ ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਵੇਗਾ। ਉਨ੍ਹਾਂ ਕਿਹਾ ਸਾਡਾ ਮਿਸ਼ਨ ਪੂਰੇ ਪੰਜਾਬ ਵਿੱਚ ਅਜਿਹੇ ਮਹਾਨ ਸਕੂਲ ਬਣਾਉਣਾ ਹੈ ਤਾਂ ਜੋ ਕੋਈ ਵੀ ਬੱਚਾ ਪੈਸੇ ਦੀ ਘਾਟ ਕਾਰਨ ਸਿੱਖਿਆ ਤੋਂ ਵਾਂਝਾ ਨਾ ਰਹੇ ਅਤੇ ਸਮਾਜ ਦੇ ਹਰ ਵਰਗ ਤੱਕ ਵਧੀਆ ਸਿੱਖਿਆ ਪਹੁੰਚੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਅੱਜ ਅਸੀਂ ਤੁਹਾਨੂੰ ਇਹ ਦੱਸਣ ਆਏ ਹਾਂ ਕਿ ਅਸੀਂ ਇੰਡਸਟਰੀ ਨੂੰ ਲੈ ਕੇ ਜੋ ਗਰੰਟੀ ਦਿੱਤੀ ਸੀ, ਉਸ ਤੋਂ ਵੀ ਵੱਧ ਕੰਮ ਕਰ ਰਹੇ ਹਾਂ। ਹਾਲ ਹੀ ਵਿੱਚ ਅਸੀਂ ਇੱਕ ਨੰਬਰ ਜਾਰੀ ਕੀਤਾ ਸੀ, ਜਿਸ 'ਤੇ ਸਾਨੂੰ ਉਦਯੋਗਾਂ ਦੀਆਂ ਸਮੱਸਿਆਵਾਂ ਦਾ ਪਤਾ ਲੱਗਿਆ ਹੈ ਜਿਨ੍ਹਾਂ ਦਾ ਹੱਲ ਕੀਤਾ ਜਾ ਰਿਹਾ ਹੈ। ਬਿਜਲੀ ਕੁਨੈਕਸ਼ਨ ਦੇ ਮੁੱਦੇ, ਬੁਨਿਆਦੀ ਢਾਂਚੇ ਦੇ ਮੁੱਦੇ, ਫੋਕਲ ਪੁਆਇੰਟ ਦੇ ਅੰਦਰ ਸੜਕਾਂ ਦੀਆਂ ਸਮੱਸਿਆਵਾਂ ਅਤੇ ਦਰਬਾਰ ਸਾਹਿਬ ਦੇ ਆਲੇ-ਦੁਆਲੇ ਸੜਕਾਂ ਦੀ ਮਾੜੀ ਹਾਲਤ ਦੀਆਂ ਸ਼ਿਕਾਇਤਾਂ ਨੂੰ ਵੀ ਹੱਲ ਕੀਤਾ ਗਿਆ। ਹੁਣੇ ਸਾਡੇ ਰਾਜ ਸਭਾ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਸੜਕਾਂ ਲਈ 50 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਵੱਖ-ਵੱਖ ਰਾਜਾਂ 'ਚ ਨਿਵੇਸ਼ ਲਈ ਵੱਡੇ-ਵੱਡੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ, ਉਦਯੋਗਪਤੀਆਂ ਨੂੰ ਨਿਵੇਸ਼ ਲਈ ਬਾਹਰੋਂ ਬੁਲਾਇਆ ਜਾਂਦਾ ਹੈ, MOU ਸਾਈਨ ਕੀਤੇ ਜਾਂਦੇ ਹਨ, ਪਰ ਪੰਜਾਬ ਵਿੱਚ ਭਗਵੰਤ ਮਾਨ ਜੀ ਨੇ ਅਜਿਹਾ ਕੋਈ ਡਰਾਮਾ ਨਹੀਂ ਕੀਤਾ। ਉਹ ਵੱਖ-ਵੱਖ ਰਾਜਾਂ ਵਿਚ ਗਏ ਅਤੇ ਕਈ ਉਦਯੋਗਪਤੀਆਂ ਨਾਲ ਇਕ-ਦੂਜੇ ਨਾਲ ਗੱਲਬਾਤ ਕੀਤੀ। ਜਿਹੜੀਆਂ ਮੀਟਿੰਗਾਂ ਹੋਈਆਂ, ਉਹ ਹੁਣ ਨਿਵੇਸ਼ਾਂ ਵਿੱਚ ਤਬਦੀਲ ਹੋ ਰਹੀਆਂ ਹਨ। ਜੇਕਰ ਡੇਢ ਸਾਲ 'ਚ 50,000 ਕਰੋੜ ਰੁਪਏ ਦਾ ਨਿਵੇਸ਼ ਸ਼ੁਰੂ ਹੋ ਗਿਆ ਹੈ ਤਾਂ ਇਹ ਵੱਡੀ ਗੱਲ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬਾਸਮਤੀ ਚੌਲਾਂ ਨਾਲ ਸਬੰਧਤ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਸਾਡੀ ਸਰਕਾਰ ਰਾਜ ਵਿੱਚ ਬਾਸਮਤੀ ਚੌਲ ਵੱਧ ਉਗਾਉਣ ਦੀ ਨੀਤੀ ਬਣਾ ਰਹੀ ਹੈ ਪਰ ਕੇਂਦਰ ਸਰਕਾਰ ਬਾਸਮਤੀ ਦੀ ਬਰਾਮਦ ਕਰਨ ਤੋਂ ਇਨਕਾਰ ਕਰ ਰਹੀ ਹੈ ਤਾਂ ਅਸੀਂ ਇਸਨੂੰ ਕਿੱਥੇ ਵੇਚਾਂਗੇ? ਉਨ੍ਹਾਂ ਕਿਹਾ ਇਸ ਤਰ੍ਹਾਂ ਦੀਆਂ ਕਈ ਸਮੱਸਿਆਵਾਂ ਵਾਰ-ਵਾਰ ਸਾਹਮਣੇ ਆਉਂਦੀਆਂ ਰਹਿਣਗੀਆਂ, ਜਿਨ੍ਹਾਂ ਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ ਅਤੇ ਜਦੋਂ ਸਰਕਾਰ ਹਰ 3-4 ਮਹੀਨਿਆਂ ਬਾਅਦ ਉਦਯੋਗਪਤੀਆਂ ਨਾਲ ਅਜਿਹੀ ਗੱਲਬਾਤ ਕਰੇਗੀ ਤਾਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਆਸਾਨ ਹੋ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8