ਸ਼ਰਧਾਲੂਆਂ ਨਾਲ ਭਰੇ ਟੈਂਪੂ-ਟਰਾਲੇ ਨਾਲ ਵਾਪਰਿਆ ਹਾਦਸਾ, ਡਰਾਈਵਰ ਦੀ ਮੌਤ ਤੇ 16 ਗੰਭੀਰ ਜ਼ਖ਼ਮੀ
Sunday, Feb 18, 2024 - 09:32 AM (IST)
ਮੋਗਾ (ਕਸ਼ਿਸ਼ ਸਿੰਗਲਾ) - ਸ਼ਰਧਾਲੂਆਂ ਨਾਲ ਭਰੇ ਇੱਕ ਟੈਂਪੂ-ਟਰਾਲੇ ਦੇ ਅੱਗੇ ਅਚਾਨਕ ਆਵਾਰਾ ਪਸ਼ੂ ਦੇ ਆ ਜਾਣ ਕਾਰਨ ਭਿਆਨਕ ਟੱਕਰ ਹੋ ਗਈ ਅਤੇ ਹਾਦਸਾ ਵਾਪਰ ਗਿਆ।16 ਦੇ ਕਰੀਬ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ। ਇਲਾਜ ਦੌਰਾਨ ਡਰਾਈਵਰ ਦੀ ਮੌਤ ਹੋ ਗਈ।ਗੰਭੀਰ ਜ਼ਖਮੀਆਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮੌਸਮ ਫਿਰ ਬਦਲੇਗਾ ਕਰਵਟ, IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਭਾਰੀ ਮੀਂਹ ਦਾ ਅਲਰਟ
ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਖੋਸਾ ਰਣਸੀਂਹ ਕਲਾ ਦੇ ਦੋ ਪਰਿਵਾਰ ਜਿਨ੍ਹਾਂ 'ਚੋਂ ਕੁਝ ਪਰਵਾਸੀ ਭਾਰਤੀ ਹਨ, ਇਹ ਲੋਕ ਅਨੰਦਪੁਰ ਅਤੇ ਫਤਿਹਗੜ੍ਹ ਸਾਹਿਬ ਦੀ ਯਾਤਰਾ ਲਈ ਗਏ ਸਨ ਅਤੇ ਆਪਣੇ ਪਿੰਡ ਵਾਪਸ ਪਰਤ ਰਹੇ ਸਨ। ਜਦੋਂ ਮੋਗਾ ਸਿਰਫ 10.12 ਕਿਲੋਮੀਟਰ ਦੀ ਦੂਰੀ 'ਤੇ ਆ ਗਿਆ ਤਾਂ ਪਿੰਡ ਤੋਂ ਟੀ.ਆਈ. ਦੇ ਸਾਹਮਣੇ ਇੱਕ ਅਵਾਰਾ ਪਸ਼ੂ ਉਨ੍ਹਾਂ ਦੇ ਟੈਂਪੂ ਟਰਾਲੇ ਦੇ ਸਾਹਮਣੇ ਆ ਗਿਆ ਜਿਸ ਕਾਰਨ ਗੱਡੀ ਦੀ ਟੱਕਰ ਹੋ ਗਈ ਅਤੇ ਇਸ ਟੱਕਰ ਵਿੱਚ ਗੱਡੀ ਵਿੱਚ ਸਵਾਰ 15, 16 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਮਾਜ ਸੇਵੀ ਸੰਸਥਾ ਦੇ ਆਗੂ ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ ਨੇ ਆਪਣੀ ਟੀਮ ਸਮੇਤ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਜਾਣਕਾਰੀ ਮੁਤਾਬਕ ਟੈਂਪੂ ਚਾਲਕ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਅਤੇ ਗੰਭੀਰ ਜ਼ਖ਼ਮੀ ਲੋਕਾਂ ਨੂੰ ਵੀ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਖ਼ਬਰ ਭੇਜਣ ਤੱਕ ਦੀ ਜਾਣਕਾਰੀ।
ਇਹ ਵੀ ਪੜ੍ਹੋ : ਇਕ ਅੰਦੋਲਨ ਤੇ 3 ਮੀਟਿੰਗਾਂ , 4 ਸਰਕਾਰਾਂ ਚੋਂ ਦੋ ਹੱਕ ਵਿਚ ਤੇ ਦੋ ਵਿਰੋਧ ਵਿਚ, ਬਣਿਆ ਰਾਜਨੀਤਕ ਮੁੱਦਾ
ਇਹ ਵੀ ਪੜ੍ਹੋ : Paytm FASTag 15 ਮਾਰਚ ਤੋਂ ਹੋਣਗੇ ਬੰਦ, ਯੂਜ਼ਰਜ਼ ਨੁਕਸਾਨ ਤੋਂ ਬਚਣ ਲਈ ਕਰਨ ਇਹ ਕੰਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8