ਮਾਂ ਨੂੰ ਬਚਾਉਣ ਲਈ ਪੁੱਤ ਨੇ ਦਿੱਤੀ ਕੁਰਬਾਨੀ
Monday, Nov 25, 2019 - 12:04 PM (IST)
![ਮਾਂ ਨੂੰ ਬਚਾਉਣ ਲਈ ਪੁੱਤ ਨੇ ਦਿੱਤੀ ਕੁਰਬਾਨੀ](https://static.jagbani.com/multimedia/2019_11image_12_02_228863575a4.jpg)
ਅੰਮ੍ਰਿਤਸਰ (ਸੁਮਿਤ ਖੰਨਾ) : ਜੰਡਿਆਲਾ ਅਧੀਨ ਪੈਂਦੇ ਪਿੰਡ ਮੱਖਨਵਿੰਡੀ 'ਚ ਮਾਂ ਨੂੰ ਬਚਾਉਣ ਗਏ ਨੌਜਵਾਨ ਦਾ ਇਕ ਵਿਅਕਤੀ ਵਲੋਂ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਮੰਗਲ ਸਿੰਘ ਦੀ ਮਾਂ ਬਾਜ਼ਾਰ ਗਈ ਹੋਈ ਸੀ ਤਾਂ ਰਾਸਤੇ 'ਚ ਉਸ ਦੇ ਚਚੇਰੇ ਭਰਾ ਤੇ ਉਸ ਦੀ ਮਾਂ ਨੇ ਸ਼ਰੇਆਮ ਸੜਕ 'ਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਦੋਂ ਮੰਗਲ ਸਿੰਘ ਨੂੰ ਪਤਾ ਲੱਗਾ ਤਾਂ ਉਹ ਆਪਣੀ ਮਾਂ ਨੂੰ ਬਚਾਉਣ ਲਈ ਗਿਆ ਤੇ ਇਸੇ ਦੌਰਾਨ ਸੁਖਵਿੰਦਰ ਸਿੰਘ ਨੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ ਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।