ਸੈਂਕੜੇ ਨੌਜਵਾਨਾਂ ਦਾ ਭਵਿੱਖ ਸਵਾਰ ਚੁੱਕੈ ਇਹ ਪੁਲਸ ਵਾਲਾ, ਕਈ ਬਣੇ ਵੱਡੇ ਅਫਸਰ

Monday, Nov 04, 2019 - 03:49 PM (IST)

ਸੈਂਕੜੇ ਨੌਜਵਾਨਾਂ ਦਾ ਭਵਿੱਖ ਸਵਾਰ ਚੁੱਕੈ ਇਹ ਪੁਲਸ ਵਾਲਾ, ਕਈ ਬਣੇ ਵੱਡੇ ਅਫਸਰ

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਪੁਲਸ ਆਪਣੇ ਗੁੱਸੇ ਲਈ ਮਸ਼ਹੂਰ ਹੈ ਅਤੇ ਆਪਣੀਆਂ ਹਰਕਤਾਂ ਲਈ ਬਦਨਾਮ ਪਰ ਇਕ ਪੁਲਸ ਵਾਲਾ ਹੈ, ਜੋ ਪਿਆਰ ਵੰਡ ਰਿਹਾ ਹੈ। ਜਾਣਕਾਰੀ ਮੁਤਾਬਕ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ 'ਚ ਲੱਗਾ ਦੇਖ ਅੰਮ੍ਰਿਤਸਰ 'ਚ ਪੰਜਾਬ ਪੁਲਸ ਦੇ ਮੁਲਾਜ਼ਮ ਪ੍ਰੇਮ ਸਿੰਘ ਨੇ ਨੌਜਵਾਨਾਂ ਨੂੰ ਸੁਧਾਰਨ ਦਾ ਬੀੜਾ ਚੁੱਕਿਆ। ਅਥਲੀਟ ਦੇ ਤੌਰ 'ਤੇ ਪੰਜਾਬ ਪੁਲਸ 'ਚ ਭਰਤੀ ਹੋਏ ਪ੍ਰੇਮ ਸਿੰਘ ਉਂਝ ਤਾਂ ਕਈ ਮੈਡਲ ਜਿੱਤ ਚੁੱਕਾ ਹੈ ਪਰ ਬਿਨਾਂ ਕਿਸੇ ਮੈਡਲ ਦੀ ਤਾਂਘ ਤੋਂ ਜੋ ਉਹ ਕੰਮ ਕਰ ਰਹੇ ਹਨ ਉਹ ਕਾਬਿਲੇ ਤਾਰੀਫ ਹੈ। ਪ੍ਰੇਮ ਸਿੰਘ ਨੌਜਵਾਨਾਂ ਨੂੰ ਸਵੇਰੇ ਉੱਠ ਕੇ ਪਾਰਕ 'ਚ ਨੌਜਵਾਨਾਂ ਨੂੰ ਫਿੱਟਨੈਸ ਦਾ ਪਾਠ ਪੜ੍ਹਾਉਂਦੇ ਹੈ ਤੇ ਫਿਰ ਡਿਊਟੀ 'ਤੇ ਜਾਂਦੇ ਹੈ। ਉਨ੍ਹਾਂ ਤੋਂ ਟਰੇਨਿੰਗ ਹਾਸਲ ਕਰ ਚੁੱਕੇ ਕਰੀਬ 250 ਤੋਂ ਵਧੇਰੇ ਨੌਜਵਾਨ ਪੰਜਾਬ ਪੁਲਸ ਤੇ ਫੌਜ ਵਿਚ ਭਰਤੀ ਹੋ ਚੁੱਕੇ ਹਨ।

ਜਦੋਂ ਪ੍ਰੇਮ ਸਿੰਘ ਨੇ ਇਹ ਮੁਹਿੰਮ ਸ਼ੁਰੂ ਕੀਤੀ ਤਾਂ ਕੁਝ ਹੀ ਲੋਕ ਉਨ੍ਹਾਂ ਦੇ ਨਾਲ ਸੀ ਪਰ ਹੁਣ ਕਾਰਵਾਂ ਬਣ ਗਿਆ ਹੈ। ਪ੍ਰੇਮ ਸਿੰਘ ਤੋਂ ਟਰੇਨਿੰਗ ਹਾਸਲ ਕਰ ਕਈ ਨੌਜਵਾਨ ਉਨ੍ਹਾਂ ਤੋਂ ਵੱਡੇ ਅਫਸਰ ਲੱਗ ਚੁੱਕੇ ਹਨ। ਇਹ ਦੇਖ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ।


author

Baljeet Kaur

Content Editor

Related News