ਨੌਜਵਾਨ ਦੀ ਸਹੁਰੇ ਘਰ ਸ਼ੱਕੀ ਹਾਲਾਤ 'ਚ ਮੌਤ, 4 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
Saturday, Dec 14, 2019 - 10:57 AM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਵਿਆਹ ਦੇ 4 ਮਹੀਨੇ ਬਾਅਦ ਸਹੁਰੇ ਘਰ ਗਏ ਜਵਾਈ ਦੀ ਹੋਈ ਮੌਤ ਨੇ ਪੂਰੇ ਪਿੰਡ 'ਚ ਸਨਸਨੀ ਫੈਲਾ ਦਿੱਤੀ। ਘਟਨਾ ਅੰਮ੍ਰਿਤਸਰ ਦੇ ਪਿੰਡ ਮਾਛੀਵਾਲ ਦੀ ਹੈ। ਦਰਅਸਲ, ਪਠਾਨਕੋਟ ਦਾ ਰਹਿਣ ਵਾਲਾ ਨੌਜਵਾਨ ਸ਼ੰਕਟੂ ਆਪਣੀ ਪਤਨੀ ਨਾਲ ਇਥੇ ਸਹੁਰੇ ਘਰ ਆਇਆ ਸੀ। ਪਰਿਵਾਰ ਮੁਤਾਬਕ ਉਨ੍ਹਾਂ ਦੀ ਆਪਣੇ ਲੜਕੇ ਨਾਲ ਇਕ ਵਾਰ ਗੱਲ ਹੋਈ, ਜਿਸ ਤੋਂ ਬਾਅਦ ਲੜਕੀ ਦੇ ਪਿਤਾ ਨੇ ਫੋਨ ਕਰ ਕੇ ਦੱਸਿਆ ਕਿ ਲੜਕੇ ਨੇ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਹੈ। ਕਿਸੇ ਝਗੜੇ ਦੇ ਡਰ ਤੋਂ ਜਦੋਂ ਉਹ ਖੁਦ ਲੜਕੇ ਦੇ ਸਹੁਰੇ ਘਰ ਪਹੁੰਚੇ ਤਾਂ ਵੇਖਿਆ ਕਿ ਲੜਕੇ ਦੀ ਮੌਤ ਹੋ ਚੁੱਕੀ ਸੀ। ਲੜਕੇ ਦੇ ਪਿਤਾ ਨੇ ਆਪਣੀ ਨੂੰਹ 'ਤੇ ਇਲਜ਼ਾਮ ਲਾਉਂਦੇ ਹੋਏ ਲੜਕੇ ਨੂੰ ਸ਼ਰਾਬ 'ਚ ਕੁਝ ਪਿਲਾ ਕੇ ਮਾਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਤੇ ਪੋਸਟਮਾਰਟ ਰਿਪੋਰਟ ਉਪਰੰਤ ਅਗਲੀ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਲੜਕੇ ਦੀ ਮੌਤ ਦੀ ਵਜ੍ਹਾ ਸ਼ਰਾਬ ਸੀ ਜਾਂ ਫਿਰ ਉਹ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋਇਆ ਹੈ। ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਬਹਿਰਹਾਲ ਇਹ ਰਹੱਸਮਈ ਮੌਤ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।