ਚਾਚਾ-ਚਾਚੀ ਨੇ ਭਤੀਜੀ ਨੂੰ ਦਿੱਤੀ ਰੂਹ ਕੰਬਾਊ ਮੌਤ, ਕੰਕਾਲ ਦੇਖ ਉੱਡੇ ਸਭ ਦੇ ਹੋਸ਼
Thursday, Mar 11, 2021 - 06:48 PM (IST)
![ਚਾਚਾ-ਚਾਚੀ ਨੇ ਭਤੀਜੀ ਨੂੰ ਦਿੱਤੀ ਰੂਹ ਕੰਬਾਊ ਮੌਤ, ਕੰਕਾਲ ਦੇਖ ਉੱਡੇ ਸਭ ਦੇ ਹੋਸ਼](https://static.jagbani.com/multimedia/2021_3image_09_37_446985998murder.jpg)
ਅੰਮ੍ਰਿਤਸਰ (ਅਰੁਣ) - ਅੰਮ੍ਰਿਤਸਰ ਦੇ ਇਕ ਇਲਾਕੇ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਚਾਚਾ-ਚਾਚੀ ਨੇ ਪੈਸੇ ਦੇ ਲਾਲਚ ’ਚ ਅੰਨ੍ਹੇ ਹੋ ਕੇ ਭਤੀਜੀ ਦਾ ਕਤਲ ਕਰ ਦੇਣ ਦਾ ਪਤਾ ਲੱਗਾ। ਕਤਲ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਲਾਸ਼ ਨੂੰ ਟੋਏ ’ਚ ਦੱਬ ਦਿੱਤਾ ਸੀ, ਜਿਸ ਦੇ ਕੰਕਾਲ ਨੂੰ ਅੱਜ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ। ਪਤੀ ਦੇ ਤਲਾਕ ਮਗਰੋਂ ਉਸ ਨੂੰ ਮਿਲੀ ਮੁਆਵਜ਼ੇ ਦੀ ਰਕਮ ਹੜੱਪ ਕਰਕੇ ਭਤੀਜੀ ਦਾ ਕਤਲ ਕਰਨ ਵਾਲੇ ਚਾਚਾ-ਚਾਚੀ ਖਿਲਾਫ਼ ਥਾਣਾ ਮਹਿਤਾ ਦੀ ਪੁਲਸ ਵਲੋਂ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਕੁੱਖੋਂ ਪੈਦਾ ਹੋਏ ਪੁੱਤ ਦਾ ਕਾਰਨਾਮਾ : ਵਿਧਵਾ ਮਾਂ ਨੂੰ ਕੁੱਟ-ਕੁੱਟ ਘਰੋਂ ਕੱਢਿਆ ਬਾਹਰ (ਤਸਵੀਰਾਂ)
ਕੀ ਸੀ ਮਾਮਲਾ
ਪੁਲਸ ਨੂੰ ਕੀਤੀ ਸ਼ਿਕਾਇਤ ’ਚ ਮ੍ਰਿਤਕਾ ਰਮਨਦੀਪ ਕੌਰ ਦੇ ਭਰਾ ਨਿਰਵੈਰ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਦਾ ਆਪਣੇ ਪਤੀ ਗੁਰਪ੍ਰੀਤ ਸਿੰਘ ਨਾਲ ਤਲਾਕ ਹੋਇਆ ਸੀ। ਰਾਜੀਨਾਮੇ ਦੌਰਾਨ ਉਸ ਨੂੰ ਸਾਢੇ 4 ਲੱਖ ਰੁਪਏ ਦੀ ਰਕਮ ਮਿਲੀ ਸੀ। ਰਾਜ਼ੀਨਾਮੇ ਦੀ ਉਹ ਸਾਰੀ ਰਕਮ ਉਸ ਦੇ ਚਾਚੇ ਪ੍ਰਗਟ ਸਿੰਘ ਅਤੇ ਚਾਚੀ ਰਣਜੀਤ ਕੌਰ ਵਾਸੀ ਦਿਆਲਗ੍ੜ੍ਹ ਬੁੱਟਰ ਨੇ ਰੱਖ ਲਈ ਸੀ। ਉਸਦੀ ਭੈਣ ਚਾਚਾ-ਚਾਚੀ ਤੋਂ ਆਪਣੀ ਰਕਮ ਵਾਪਸ ਮੰਗ ਰਹੀ ਸੀ।
ਪੜ੍ਹੋ ਇਹ ਵੀ ਖ਼ਬਰ - ਫਿਰੋਜ਼ਪੁਰ : ਵਿਆਹ ਸਮਾਰੋਹ ਦੌਰਾਨ ਪੈਲੇਸ ’ਚ ਚੱਲੀਆਂ ਗੋਲੀਆਂ, ਲੋਕਾਂ ਨੂੰ ਪਈਆਂ ਭਾਜੜਾਂ
ਉਸ ਨੇ ਦੱਸਿਆ ਕਿ ਚਾਚਾ-ਚਾਚੀ ਨੇ ਉਸ ਦੀ ਭੈਣ ਦੇ ਪੈਸੇ ਦੇਣ ਦੀ ਥਾਂ ਉਸਦੇ ਸਿਰ ’ਚ ਸੱਬਲ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋ ਉਨ੍ਹਾਂ ਨੇ ਭੈਣ ਦੀ ਲਾਸ਼ ਨੂੰ ਟੋਏ ’ਚ ਦੱਬ ਦਿੱਤਾ। ਮੁਲਜ਼ਮ ਨੇ ਪੁਲਸ ਨੂੰ ਦੱਸਿਆ ਕਿ ਉਹ ਦੋਵੇਂ ਉਸ ਨੂੰ ਵੀ ਭੈਣ ਦੀ ਤਰ੍ਹਾਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ ਸਨ, ਜਿਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਕਰਵਾਈ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਦੋਸ਼ੀਆਂ ਦੀ ਮਦਦ ਨਾਲ ਉਸ ਦੀ ਭੈਣ ਦੇ ਕੰਕਾਲ ਨੂੰ ਕਬਜ਼ੇ ’ਚ ਲੈ ਲਿਆ ਅਤੇ ਦੋਨੋਂ ਪਤੀ-ਪਤਨੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਹਵਾਈਅੱਡੇ ਪੁੱਜੇ ਯਾਤਰੀ ਕੋਲੋਂ 23 ਲੱਖ ਦਾ ਸੋਨਾ ਜ਼ਬਤ, ਕਸਟਮ ਮਹਿਕਮੇ ਦੇ ਇੰਝ ਕੀਤਾ ਕਾਬੂ