ਜਿਸ ਪ੍ਰੇਮੀ ਕਰਕੇ ਛੱਡਿਆ ਸੀ ਪਤੀ ਤੇ ਬੱਚਾ, ਉਸ ਨੇ ਹੀ ਦਿੱਤੀ ਖੌਫਨਾਕ ਮੌਤ (ਵੀਡੀਓ)

Thursday, Aug 22, 2019 - 12:06 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ)—ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ 'ਚ ਆਸ਼ਿਕ ਵਲੋਂ ਆਪਣੀ ਪ੍ਰੇਮਿਕਾ ਨੂੰ ਜਾਨ ਤੋਂ ਮਾਰਨ ਦਾ ਸਨਸਨੀ ਖੇਜ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ 'ਚ ਰਾਜਾ ਨਾਂ ਦੇ ਨੌਜਵਾਨ ਦਾ 20 ਸਾਲ ਦੀ ਰਾਣੀ ਨਾਲ ਵਿਆਹ ਹੋਇਆ ਸੀ, ਜਿਸ ਦੇ ਚੱਲਦੇ 1 ਸਾਲ ਰਾਜਾ ਅਤੇ ਰਾਣੀ ਬਹੁਤ ਖੁਸ਼ੀ ਨਾਲ ਰਹਿ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਜ਼ਿੰਦਗੀ 'ਚ ਬਲਵਿੰਦਰ ਸਿੰਘ ਨਾਂ ਦਾ ਨੌਜਵਾਨ ਆ ਗਿਆ ਅਤੇ ਉਸ ਨਾਲ ਰਾਣੀ ਦੇ ਗੈਰ-ਕਾਨੂੰਨੀ ਸਬੰਧ ਬਣ ਗਏ ਅਤੇ ਮੌਕਾ ਪਾ ਕੇ ਬਲਵਿੰਦਰ ਸਿੰਘ ਰਾਣੀ ਨੂੰ ਭਜਾ ਕੇ ਲੈ ਗਿਆ। 

PunjabKesari

ਇਸ ਦੇ ਬਾਅਦ ਬਲਵਿੰਦਰ ਸਿੰਘ ਅਤੇ ਰਾਣੀ ਇਕੱਠੇ ਰਹਿ ਰਹੇ ਸਨ ਕਿ ਅਚਾਨਕ ਕੱਲ੍ਹ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਇਹ ਖਬਰ ਮਿਲੀ ਕਿ ਰਾਣੀ ਦਾ ਬਲਵਿੰਦਰ ਸਿੰਘ ਨੇ ਬੇਹਿਰਮੀ ਨਾਲ ਕਤਲ ਕਰ ਦਿੱਤਾ ਹੈ। ਇਹ ਖਬਰ ਮਿਲਦਿਆਂ ਹੀ ਰਾਣੀ ਦੇ ਰਿਸ਼ਤੇਦਾਰ ਮੌਕੇ 'ਤੇ ਪਹੁੰਚੇ ਅਤੇ ਜਾ ਕੇ ਦੇਖਿਆ ਕਿ ਰਾਣੀ ਦੇ ਕੱਪੜੇ ਪੂਰੀ ਤਰ੍ਹਾਂ ਮਿੱਟੀ ਨਾਲ ਭਰੇ ਹੋਏ ਹਨ ਅਤੇ ਰਾਣੀ ਮ੍ਰਿਤਕ ਹਾਲਤ 'ਚ ਪਈ ਹੋਈ ਸੀ, ਪਰ ਪਰਿਵਾਰ ਵਾਲਿਆਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਬਲਵਿੰਦਰ ਸਿੰਘ ਨੇ ਰਾਣੀ ਦਾ ਕਤਲ ਕਿਉਂ ਕੀਤਾ। ਗੁਪਤ ਸੂਚਨਾ ਦੇ ਆਧਾਰ 'ਤੇ ਇਹ ਖਬਰ ਆਈ ਹੈ ਕਿ ਹੁਣ ਬਲਵਿੰਦਰ ਦਾ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੀ ਪਹਿਲਾਂ ਵੀ ਪਤਨੀ ਅਤੇ ਬੱਚੇ ਹਨ ਅਤੇ ਪਰਿਵਾਰ ਰਾਣੀ ਨੂੰ ਪਸੰਦ ਨਹੀਂ ਕਰਦਾ ਸੀ ਅਤੇ ਹਮੇਸ਼ਾ ਬਲਵਿੰਦਰ ਨੂੰ ਇਹ ਹੀ ਕਹਿੰਦੇ ਸਨ ਕਿ ਉਹ 2 ਪਰਿਵਾਰਾਂ ਨੂੰ ਕਿਸ ਤਰ੍ਹਾਂ ਰੱਖੇਗਾ, ਜਿਸ ਦੇ ਚੱਲਦੇ ਉਹ ਪਰਿਵਾਰ ਰਾਣੀ ਨੂੰ ਵਾਪਸ ਜਾਣ ਲਈ ਕਹਿੰਦੇ ਸਨ, ਜਿਸ ਦੇ ਚੱਲਦੇ ਬਲਵਿੰਦਰ ਅਤੇ ਰਾਣੀ 'ਚ ਅਕਸਰ ਲੜਾਈ ਰਹਿੰਦੀ ਸੀ ਅਤੇ ਬਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਰਾਣੀ ਨੂੰ ਰਸਤੇ 'ਚੋਂ ਹਟਾਉਣ ਲਈ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 

PunjabKesari

ਇਸ ਮੌਕੇ ਪੁਲਸ ਥਾਣਾ ਅਜਨਾਲਾ ਦੇ ਮੁਖੀ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਪ੍ਰੀਤਮ ਸਿੰਘ ਵਲੋਂ ਸ਼ਿਕਾਇਤ ਮਿਲੀ ਹੈ ਕਿ ਉਨ੍ਹਾਂ ਦੀ ਬੇਟੀ ਦੀ ਹੱਤਿਆ ਕਰ ਦਿੱਤੀ ਗਈ ਹੈ, ਜਿਸ ਦੇ ਆਧਾਰ 'ਤੇ ਪ੍ਰੀਤਮ ਸਿੰਘ ਦੇ ਬਿਆਨ ਲਿਖ ਕੇ ਬਲਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Shyna

Content Editor

Related News