ਕਾਂਗਰਸ ਦਾ ਹੱਥ ਸੰਨੀ ਦਿਓਲ ਦੇ ਢਾਈ ਕਿੱਲੋ ਹੱਥ ਨਾਲੋਂ ਵੱਡਾ : ਜਾਖੜ (ਵੀਡੀਓ)
Friday, Apr 26, 2019 - 12:14 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅੱਜ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ 'ਚ ਨਤਮਸਤਕ ਹੋਏ ਤੇ ਗੁਰੂ ਘਰ ਦਾ ਅਸ਼ੀਰਵਾਦ ਹਾਸਲ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਸੰਨੀ ਦਿਓਲ ਤੇ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੰਨੀ ਦਿਓਲ ਨੂੰ ਇਸਤੇਮਾਲ ਕੀਤਾ ਹੈ ਤੇ ਸਨੀ ਦਿਓਲ ਘਾਤਕ ਨਹੀਂ ਸਗੋ ਭਾਜਪਾ ਦਾ ਇਕ ਮੋਹਰਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਨੀ ਦਿਓਲ ਦੇ ਢਾਈ ਕਿੱਲੋ ਦੇ ਹੱਥ ਨਾਲੋਂ ਵੱਡਾ ਕਾਂਗਰਸ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਕਿ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਹੀ ਕਾਂਗਰਸ ਦੀ ਝੋਲੀ 'ਚ ਪੈਣਗੀਆਂ।