ਸੁਖਬੀਰ ਦੇ ਅਸਤੀਫੇ ਵਾਲੇ ਬਿਆਨ 'ਤੇ ਕਾਂਗਰਸ ਨੇ ਲਈ ਚੁਟਕੀ (ਵੀਡੀਓ)

10/28/2018 4:34:00 PM

ਅੰਮ੍ਰਿਤਸਰ (ਸੁਮਿਤ ਖੰਨਾ) :  ਟਕਸਾਲੀ ਆਗੂਆਂ ਦੀ ਬਗਾਵਤ ਤੇ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਚੱਲ ਰਹੀਆਂ ਮੰਗਾਂ ਦਰਮਿਆਨ ਸੁਖਬੀਰ ਨੇ ਕਿਹਾ ਜੇ ਪਾਰਟੀ ਕਹੇ ਤਾਂ ਉਹ ਅਸਤੀਫਾ ਦੇਣ ਨੂੰ ਤਿਆਰ ਹਨ। ਸੁਖਬੀਰ ਦੇ ਇਸ ਬਿਆਨ 'ਤੇ ਕਾਂਗਰਸ ਨੇ ਚੁਟਕੀ ਲਈ ਹੈ। 

ਅੰਮ੍ਰਿਤਸਰ ਤੋਂ ਵਿਧਾਇਕ ਵੇਰਕਾ ਨੇ ਕਿਹਾ ਕਿ ਹੁਣ ਤਾਂ ਪਾਰਟੀ ਖਤਮ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ 1920 'ਚ ਹੋਂਦ 'ਚ ਆਏ ਅਕਾਲੀ ਦਲ ਦਾ 2019 'ਚ ਭੋਗ ਪਵੇਗਾ। ਹੁਣ ਸੁਖਬੀਰ ਦੇ ਅਸਤੀਫਾ ਦੇਣ ਦਾ ਕਿ ਫਾਇਦਾ। ਅਕਾਲੀ ਦਲ ਨੇ ਕਿਸੇ ਵੀ ਮਸਲੇ ਨੂੰ ਸੰਜੀਦਗੀ ਨਾਲ ਨਹੀਂ ਲਿਆ। ਅੰਮ੍ਰਿਤਸਰ ਰੇਲ ਹਾਦਸੇ 'ਤੇ ਉਹ ਸਿਆਸਤ ਕਰ ਰਹੇ ਹਨ।

ਇਸ ਦੇ ਨਾਲ ਹੀ ਇੰਦਰਬੀਰ ਬੁਲਾਰੀਆ ਨੇ ਕਿਹਾ ਅਕਾਲੀਆਂ ਦਾ ਸੱਚ ਹੁਣ ਲੋਕਾਂ ਦੇ ਸਾਹਮਣੇ ਆ ਰਿਹਾ ਹੈ। ਅੰਮ੍ਰਿਤਸਰ ਰੇਲ ਹਾਦਸੇ 'ਤੇ ਅਕਾਲੀ ਦਲ ਵਲੋਂ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਪਤਨ ਨੇੜੇ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੀੜਤਾਂ ਦੀ ਸਹਾਇਤਾ ਲਈ ਕੈਪਟਨ ਸਰਕਾਰ ਨੇ ਕੋਈ ਕਮੀ ਨਹੀਂ ਛੱਡੀ। 


Related News