ਅਜਿਹਾ ਪਰਿਵਾਰ ਜੋ ਅਜੇ ਤੱਕ ਨਹੀਂ ਭੁੱਲਿਆ ਅੰਮ੍ਰਿਤਸਰ ਰੇਲ ਹਾਦਸਾ (ਵੀਡੀਓ)
Wednesday, Mar 20, 2019 - 11:36 AM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਦੁਸਹਿਰੇ ਵਾਲੇ ਦਿਨ ਵਾਪਰੇ ਭਿਆਨਕ ਰੇਲ ਹਾਦਸੇ ਨੇ ਕਈ ਪਰਿਵਾਰਾਂ ਨੂੰ ਉਜਾੜ ਕੇ ਰੱਖ ਦਿੱਤਾ। ਅੱਜ ਇਸ ਹਾਦਸੇ ਨੂੰ ਪੰਜਾ ਮਹੀਨੇ ਬੀਤੇ ਚੁੱਕੇ ਹਨ ਤੇ ਕਿਸੇ ਵੀ ਇਨ੍ਹਾਂ ਪੀੜਤਾ ਪਰਿਵਾਰਾਂ ਦੀ ਸਾਰ ਲਈ। ਇਸ ਹਾਦਸੇ 'ਚ ਅੰਮ੍ਰਿਤਸਰ ਦੀ ਰਹਿਣ ਵਾਲੀ ਸੰਤੋਖ ਰਾਣੀ ਦੀ ਬੇਟੀ ਤੇ ਦੋਹਤੀ ਦੀ ਮੌਤ ਹੋ ਗਈ ਸੀ ਤੇ ਸੰਤੋਖ ਰਾਣੀ ਦਾ ਚੂਲਾ ਟੁੱਟ ਗਿਆ, ਜਿਸ ਕਾਰਨ ਉਹ ਕੰਮ ਨਹੀਂ ਕਰ ਸਕਦੀ ਜਦਕਿ ਉਸ ਦੀ ਪਤੀ ਵੀ ਬੀਮਾਰ ਰਹਿੰਦਾ ਹੈ ਤੇ ਕੰਮ ਨਹੀਂ ਕਰ ਸਕਦਾ। ਸੰਤੋਖ ਰਾਣੀ ਲੋਕਾਂ ਦੇ ਘਰਾਂ 'ਚ ਜਾ ਕੇ ਕੰਮ ਕਰਦੀ ਸੀ ਪਰ ਇਸ ਹਾਦਸੇ ਨੂੰ ਉਸ ਨੂੰ ਉਜਾੜ ਕੇ ਰੱਖ ਦਿੱਤਾ। ਇਨ੍ਹਾਂ ਦੀ ਮਦਦ ਲਈ ਇਕ ਸਮਾਜ ਸੇਵੀ ਸੰਸਥਾ ਅੱਗੇ ਆਈ ਹੈ, ਜਿਨ੍ਹਾਂ ਨੇ ਇਸ ਪੀੜਤ ਪਰਿਵਾਰ ਨੂੰ 50 ਹਜ਼ਾਰ ਦੀ ਆਰਥਿਕ ਸਹਾਇਤਾ ਦਿੱਤੀ ਹੈ। ਇਸ ਉਪਰੰਤ ਪੀੜਤਾ ਨੇ ਸਮਾਜ ਸੇਵੀ ਸੰਸਥਾ ਦਾ ਧੰਨਵਾਦ ਕੀਤਾ ਹੈ।
ਇਸ ਸਬੰਧੀ ਸੰਸਥਾ ਦੇ ਮੈਂਬਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਮੀਡੀਆ ਤੇ ਇਲਾਕੇ ਦੇ ਲੋਕਾਂ ਰਾਹੀਂ ਪਤਾ ਲੱਗਾ ਸੀ ਕਿ ਇਹ ਪਰਿਵਾਰ ਬਹੁਤ ਗਰੀਬ ਹੈ ਤੇ ਸ਼ੁਰੂ 'ਚ ਇਸ ਪਰਿਵਾਰ ਦਾ ਸਰਕਾਰ ਵਲੋਂ ਇਲਾਜ ਕਰਵਾਇਆ ਗਿਆ ਪਰ ਇਨ੍ਹਾਂ ਦੇ ਘਰ ਦਾ ਖਰਚਾ ਚਲਾਉਣ ਲਈ ਕੋਈ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਹ ਇਸ ਪੀੜਤ ਪਰਿਵਾਰ ਦੀ ਮਦਦ ਲਈ ਇਨ੍ਹਾਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਇਸ ਸਬੰਧੀ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਮੰਨਾ ਨੇ ਕਿਹਾ ਕਿ ਇਹ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਇਸ ਹਾਦਸੇ 'ਤੇ ਪੂਰੀ ਦੁਨੀਆਂ ਦੇ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ ਪਰ ਅਜੇ ਤੱਕ ਇਨ੍ਹਾਂ ਪੀੜਤ ਪਰਿਵਾਰਾਂ ਦੀ ਕਿਸੇ ਵਲੋਂ ਮਦਦ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੌਤ ਨਾਲ ਸਾਡੀਆਂ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ।