ਪੈਰਾਂ ਹੇਠ ਰੋਲ ਕੇ ਫੂਕਿਆ ਅਜ਼ਹਰ ਦਾ ਪੋਸਟਰ (ਵੀਡੀਓ)
Monday, Feb 18, 2019 - 03:16 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਖਿਲਾਫ ਲੋਕਾਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਹੈ। ਅੰਮ੍ਰਿਤਸਰ 'ਚ ਇਸ ਹਮਲੇ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਹਮਲੇ ਦੇ ਮਾਸਟਰਮਾਈਂਡ ਤੇ ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਦੇ ਪੋਸਟਰ ਪਹਿਲਾਂ ਪੈਰਾਂ ਤੇ ਵਾਹਨਾਂ ਹੇਠ ਰੋਲ੍ਹਿਆ ਤੇ ਫਿਰ ਉਸਨੂੰ ਅੱਗ ਲਗਾ ਦਿੱਤੀ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਅੱਤਵਾਦ ਖਿਲਾਫ ਨਾਅਰੇਬਾਜ਼ੀ ਕਰਦਿਆਂ ਪਾਕਿਸਤਾਨ ਦੀ ਇੱਟ ਨਾਲ ਇੱਟ ਖੜਕਾਉਣ ਦੀ ਮੰਗ ਵੀ ਕੀਤੀ।