ਪੁਲਸ ਟੀਮ ਨਾਲ ਰੇਡ ਕਰਨ ਆਈ ਮਹਿਲਾ ਕਾਂਸਟੇਬਲ, ਫੁੱਟ-ਫੁੱਟ ਕੇ ਰੋਈ (ਵੀਡੀਓ)
Saturday, Sep 14, 2019 - 12:55 PM (IST)
ਅੰਮ੍ਰਿਤਸਰ : ਅੰਮ੍ਰਿਤਸਰ ਦੇ ਪਿੰਡ ਚੌਗਾਵਾਂ ਵਿਖੇ ਰੇਡ ਕਰਨ ਆਈ ਤਰਨਤਾਰਨ ਦੀ ਪੁਲਸ ਟੀਮ ਦੀ ਕੁੱਟਮਾਰ ਦੀ ਵੀਡੀÎਓ ਵਾਇਰਲ ਹੋਈ ਸੀ। ਇਸ ਮੌਕੇ ਪੁਲਸ ਪਾਰਟੀ 'ਚ ਇਕ ਮਹਿਲਾ ਕਾਂਸਟੇਬਲ ਵੀ ਮੌਜੂਦ ਸੀ, ਜਿਸ ਦੇ ਫੁੱਟ-ਫੁੱਟ ਕੇ ਰੋਣ ਦੀ ਹੁਣ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ।
ਜਾਣਕਾਰੀ ਮੁਤਾਬਕ ਮਹਿਲਾ ਕਾਂਸਟੇਬਲ ਬਲਵਿੰਦਰ ਕੌਰ ਤਰਨਤਾਰਨ ਦੀ ਪੁਲਸ ਨਾਲ ਅੰਮ੍ਰਿਤਸਰ ਦੇ ਪਿੰਡ ਚੌਗਾਵਾਂ ਵਿਖੇ ਇਕ ਘਰ 'ਤੇ ਰੇਡ ਕਰਨ ਆਈ ਸੀ। ਇਸ ਦੌਰਾਨ ਘਰ 'ਚ ਮੌਜੂਦ ਲੋਕਾਂ ਵਲੋਂ ਸਬ-ਇੰਸਪੈਕਟਰ ਬਲਦੇਵ ਸਿੰਘ ਦੀ ਕੁੱਟਮਾਰ ਕੀਤੀ ਗਈ ਤੇ ਕੁੱਟ ਮਾਰ ਕਰਨ ਵਾਲੇ ਬਲਵਿੰਦਰ ਕੌਰ ਨੂੰ ਬਾਹੋਂ ਫੜ ਅੰਦਰ ਲੈ ਕੇ ਗਏ ਸੀ, ਜਿਸ ਕਾਰਨ ਉਹ ਡਰ ਗਈ ਤੇ ਜਦੋਂ ਉਸ ਕੋਲੋਂ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਹ ਫੁੱਟ-ਫੁੱਟ ਕੇ ਰੋ ਪਈ।
ਇੱਥੇ ਇਹ ਵੀ ਗੱਲ ਹੈਰਾਨੀਜਨਕ ਹੈ ਕਿ ਪੁਲਸ ਕੋਲ ਅਸਲਾ ਹੁੰਦੇ ਹੋਏ ਵੀ ਉਹ ਆਮ ਲੋਕਾਂ ਤੋਂ ਕੁੱਟ ਖਾਂਦੀ ਰਹੀ। ਇਸ 'ਤੇ ਲੋਕ ਇਹੀ ਪੁੱਛ ਰਹੇ ਹਨ ਕਿ ਇਹ ਅਸਲਾ ਅਸਲੀ ਵੀ ਸੀ ਜਾਂ ਫਿਰ ਪੁਲਸ ਨੂੰ ਦਿਖਾਵੇ ਲਈ ਹੀ ਦਿੱਤਾ ਗਿਆ ਹੈ, ਜੋ ਸਾਥੀ ਨੂੰ ਕੁੱਟ ਪੈਂਦੇ ਦੇਖ ਕੇ ਵੀ ਨਹੀਂ ਚੱਲਦਾ।