ਨਸ਼ਾ ਸਮੱਗਲਰਾਂ ਨਾਲ ਟੱਕਰ ਪਈ ਮਹਿੰਗੀ, ਜਾਨ ਦੇ ਕੇ ਚੁਕਾਉਣੀ ਪਈ ਕੀਮਤ
Friday, Jul 12, 2019 - 05:06 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਨਸ਼ੇ ਵੇਚਣ ਵਾਲਿਆਂ ਖਿਲਾਫ ਕਾਰਵਾਈ ਅੱਜ ਇਕ ਨੌਜਵਾਨ ਦੀ ਮੌਤ ਦਾ ਕਾਰਣ ਬਣ ਗਈ। ਮਾਮਲਾ ਅੰਮ੍ਰਿਤਸਰ ਦੇ ਫੈਜਪੁਰਾ ਇਲਾਕੇ ਤੋਂ ਹੈ, ਜਿਥੇ 30 ਸਾਲਾ ਨੌਜਵਾਨ ਇੰਦਰਜੀਤ ਦੀ ਲਾਸ਼ ਭੇਦਭਰੀ ਹਾਲਤ 'ਚ ਮਿਲੀ। ਪਰਿਵਾਰਕ ਮੈਬਰਾਂ ਦਾ ਦੋਸ਼ ਹੈ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੀ ਪ੍ਰੀਤੀ ਨਾਂ ਦੀ ਔਰਤ ਨੇ ਦੋ ਕਿੰਨਰਾਂ ਨਾਲ ਮਿਲ ਕੇ ਇੰਦਰਜੀਤ ਨੂੰ ਕਤਲ ਕਰ ਕੇ ਲਾਸ਼ ਬਾਹਰ ਸੁੱਟ ਦਿੱਤੀ। ਦਰਅਸਲ, ਇੰਦਰਜੀਤ ਐਕਸਾਈਜ਼ ਵਿਭਾਗ 'ਚ ਵੀ ਕੰਮ ਕਰਦਾ ਰਿਹਾ ਹੈ ਤੇ ਕੁਝ ਸਮਾਂ ਪਹਿਲਾਂ ਉਸਨੇ ਪ੍ਰੀਤੀ ਦੇ ਪਤੀ ਖਿਲਾਫ ਪੁਲਸ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਜੇਲ ਭੇਜ ਦਿੱਤਾ ਸੀ।
ਦੂਜੇ ਪਾਸੇ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਪ੍ਰੀਤੀ ਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਵੀ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।