ਇੰਤਜ਼ਾਰ ਖ਼ਤਮ : 21 ਨੂੰ 18 ਤੋਂ 45 ਉਮਰ ਵਰਗ ਵਾਲੇ 10 ਲੱਖ ਲੋਕਾਂ ਨੂੰ ਮੁਫ਼ਤ ’ਚ ਲੱਗੇਗੀ ਵੈਕਸੀਨ
Thursday, Jun 10, 2021 - 01:15 PM (IST)
ਅੰਮ੍ਰਿਤਸਰ (ਦਲਜੀਤ) - ਜ਼ਿਲ੍ਹੇ ਦੇ 10 ਲੱਖ 18 ਤੋਂ 45 ਸਾਲ ਦੇ ਨੌਜਵਾਨ ਵੀ ਹੁਣ ਬਿਨਾਂ ਬੀਮਾਰੀ ਦੇ ਕੋਰੋਨਾ ਦਾ ਸੁਰੱਖਿਆ ਕਵਚ ਪਾ ਸਕਣਗੇ। ਸਿਹਤ ਵਿਭਾਗ ਵਲੋਂ 21 ਜੂਨ ਤੋਂ ਨੌਜਵਾਨਾਂ ਨੂੰ ਸੁਰੱਖਿਆ ਕਵਚ ਪੁਆਉਣ ਦਾ ਫ਼ੈਸਲਾ ਕੀਤਾ ਹੈ। ਫਿਲਹਾਲ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਆਪਣਾ ਕਹਿਰ ਵਿਖਾਉਣ ਦੇ ਬਾਅਦ ਹੁਣ ਹੌਲੀ-ਹੌਲੀ ਰੁਖਸਤ ਹੁੰਦੀ ਵਿਖ ਰਹੀ ਹੈ। ਜ਼ਿਲ੍ਹੇ ’ਚ ਬੁੱਧਵਾਰ ਨੂੰ 104 ਇਨਫ਼ੈਕਟਿਡ ਮਿਲੇ ਹਨ, ਜਦੋਂਕਿ 9 ਲੋਕਾਂ ਦੀ ਮੌਤ ਹੋ ਗਈ। ਜੂਨ ਮਹੀਨੇ ’ਚ ਕੋਰੋਨਾ ਇਨਫ਼ੈਕਟਿਡ ਦਰ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ, ਜਦੋਂ ਕਿ ਰਿਕਵਰੀ ਰੇਟ ਕਿਤੇ ਅੱਗੇ ਹੈ।
ਪੜ੍ਹੋ ਇਹ ਵੀ ਖ਼ਬਰ - ਪਤਨੀ ਤੇ ਮਤਰੇਈ ਮਾਂ ਤੋਂ ਤੰਗ ਵਿਅਕਤੀ ਨੇ ਆਪਣੀਆਂ 2 ਧੀਆਂ ਨੂੰ ਦਿੱਤੀ ਦਰਦਨਾਕ ਮੌਤ, ਫਿਰ ਖੁਦ ਵੀ ਕੀਤੀ ਖੁਦਕੁਸ਼ੀ
ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਦੇ ਮਾਮਲੇ ਜਿੰਨੀ ਤੇਜ਼ੀ ਨਾਲ ਅੰਮ੍ਰਿਤਸਰ ’ਚ ਵੱਧ ਰਹੇ ਸਨ, ਉਨੀ ਤੇਜ਼ੀ ਨਾਲ ਹੁਣ ਘੱਟ ਹੋ ਰਹੇ ਹਨ ਅਤੇ ਰਿਕਵਰੀ ਰੇਟ ਵੀ ਜ਼ਿਆਦਾ ਸਾਹਮਣੇ ਆ ਰਹੀ ਹੈ। ਇਸ ’ਚ ਕਾਫ਼ੀ ਲੰਬੇ ਸਮੇਂ ਤੋਂ ਬਿਨ੍ਹਾਂ ਰੋਗ ਵਾਲੇ 18 ਤੋਂ 45 ਸਾਲ ਦੇ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਇੰਤਜ਼ਾਰ ਕਰਨਾ ਪੈ ਰਿਹਾ ਸੀ। ਸਰਕਾਰ ਵਲੋਂ ਪਹਿਲਾਂ ਇਹ ਦੱਖਣ ਪ੍ਰਾਈਵੇਟ ਹਸਪਤਾਲਾਂ ’ਚ ਲਾਈ ਜਾਣੀ ਸੀ ਪਰ ਸਰਕਾਰ ਦੀ ਹੇਠੀ ਹੋਣ ਦੇ ਬਾਅਦ ਹੁਣ ਇਨ੍ਹਾਂ ਵਿਅਕਤੀਆਂ ਦੁਬਾਰਾ ਸਰਕਾਰੀ ਹਸਪਤਾਲਾਂ ’ਚ 21 ਜੂਨ ਤੋਂ ਮੁਫਤ ’ਚ ਲਾਈ ਜਾਵੇਗੀ। ਅੰਮ੍ਰਿਤਸਰ ਸਿਹਤ ਵਿਭਾਗ ਦੁਆਰਾ ਵੈਕਸੀਨ ਨੂੰ ਲਗਾਉਣ ਲਈ ਸਮਰੱਥ ਪ੍ਰਬੰਧ ਕਰ ਲਏ ਗਏ ਹਨ।
ਪੜ੍ਹੋ ਇਹ ਵੀ ਖ਼ਬਰ - ਸੱਚਖੰਡ ਸ੍ਰੀ ਦਰਬਾਰ ਸਾਹਿਬ ਸੇਵਾ ਕਰਨ ਆਏ ਨੌਜਵਾਨ ਦੀ ਹੋਟਲ ਦੇ ਕਮਰੇ ’ਚੋਂ ਮਿਲੀ ਲਾਸ਼ (ਵੀਡੀਓ)
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ 1000 ਡੋਜ਼ ਵੈਕਸੀਨ ਦੀ ਦਫ਼ਤਰ ’ਚ ਪਈ ਹੋਈ ਹੈ ਅਤੇ ਹੋਰ ਵੀ ਸਰਕਾਰ ਦੁਆਰਾ ਭੇਜੀ ਜਾਵੇਗੀ। ਪੰਜਾਬ ਸਰਕਾਰ ਦੇ ਜੋ ਹੁਕਮ ਆਣਗੇ ਉਸ ਤਹਿਤ ਨੌਜਵਾਨਾਂ ਨੂੰ ਵੈਕਸੀਨ ਦਾ ਲਾਹਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਜੇ ਵੀ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ ਅਤੇ ਸਿਹਤ ਵਿਭਾਗ ਦੀ ਗਾਇਡਲਾਇੰਸ ਦੀ ਪਾਲਨਾ ਕਰਨੀ ਚਾਹੀਦੀ ਹੈ, ਬਿਨ੍ਹਾਂ ਮਾਸਕ ਦੇ ਘਰ ਤੋਂ ਬਾਹਰ ਨਹੀਂ ਨਿਕਲਨਾ ਚਾਹੀਦਾ ਹੈ ਅਤੇ ਸੋਸ਼ਲ ਡਿਸਟੈਂਸਿੰਗ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼
ਇਨ੍ਹਾਂ ਇਲਾਕਿਆਂ ਨਾਲ ਸਬੰਧਤ ਲੋਕਾਂ ਦੀ ਹੋਈ ਮੌਤ
ਪਿੰਡ ਗੱਗੜਭਾਣਾ ਵਾਸੀ 60 ਸਾਲਾ ਵਿਅਕਤੀ।
ਪਿੰਡ ਬੁੰਡਾਲਾ ਵਾਸੀ 75 ਸਾਲਾ ਬਜ਼ੁਰਗ।
ਪਿੰਡ ਚੋਗਾਵਾਂ ਵਾਸੀ 38 ਸਾਲਾ ਵਿਅਕਤੀ।
ਰੋਡੇਸ਼ਾਹ ਕਾਲੋਨੀ ਵਾਸੀ 31 ਸਾਲਾ ਵਿਅਕਤੀ।
ਪਿੰਡ ਖੇੜਾ ਰਾਜਪੂਤਾਂ ਵਾਸੀ 70 ਸਾਲਾ ਬਜ਼ੁਰਗ।
ਅਕਾਸ਼ ਐਵੇਨਿਊ ਵਾਸੀ 86 ਸਾਲਾ ਜਨਾਨੀ।
ਜੰਡਿਆਲਾ ਗੁਰੂ ਵਾਸੀ 65 ਸਾਲਾ ਵਿਅਕਤੀ।
ਤੁੰਗਬਾਲਾ ਵਾਸੀ 46 ਸਾਲਾ ਵਿਅਕਤੀ।
ਕੋਟ ਖਾਲਸਾ ਵਾਸੀ 57 ਸਾਲਾ ਵਿਅਕਤੀ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੇ ਇਸ ਜ਼ਿਲ੍ਹੇ ’ਚ 1927 ਤੋਂ ਬਣ ਰਹੀ 'ਸਪੈਸ਼ਲ ਲੱਸੀ', ਪੀਣ ਲਈ ਆਉਂਦੀਆਂ ਨੇ ਦੂਰ ਤੋਂ ਵੱਡੀਆਂ ਹਸਤੀਆਂ (ਵੀਡੀਓ)
ਇਹ ਰਹੇ ਅੰਕੜੇ
ਬੁੱਧਵਾਰ ਨੂੰ ਕਮਿਊਨਿਟੀ ਤੋਂ ਮਿਲੇ : 52
ਕਾਂਟੇਕਟ ਤੋਂ ਮਿਲੇ : 52
ਤੰਦਰੁਸਤ ਹੋਏ : 152
ਹੁਣ ਤੱਕ ਇਨਫ਼ੈਕਟਿਡ : 45775
ਹੁਣ ਤੱਕ ਤੰਦਰੁਸਤ ਹੋਏ : 42401
ਐਕਟਿਵ ਕੇਸ : 1860
ਕੁਲ ਮੌਤਾਂ :1514
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ‘ਗੈਂਗਵਾਰ’, ਖ਼ਤਰਨਾਕ ਗੈਂਗਸਟਰ ਲੱਖਵਿੰਦਰ ਸਿੰਘ ਲੱਖਾ ਦਾ ਕਤਲ
ਕੋਵਿਸ਼ੀਲਡ ਦਾ ਸਟਾਕ ਖ਼ਤਮ, ਹੁਣ ਤੱਕ 407442 ਲੋਕਾਂ ਨੂੰ ਲੱਗਾ ਟੀਕਾ
ਬੁੱਧਵਾਰ ਨੂੰ ਜ਼ਿਲ੍ਹੇ ’ਚ ਸਿਰਫ਼ 1242 ਲੋਕਾਂ ਨੂੰ ਟੀਕਾ ਲੱਗ ਸਕਿਆ, ਉਥੇ ਕੋਵਿਸ਼ੀਲਡ ਦਾ ਸਟਾਕ ਬਿਲਕੁੱਲ ਖ਼ਤਮ ਹੋ ਚੁੱਕਾ ਹੈ। ਅਜਿਹੇ ’ਚ ਵੀਰਵਾਰ ਤੋਂ ਸਿਰਫ਼ ਕੋਵੈਕਸੀਨ ਲੱਗੇਗੀ, ਉਹ ਵੀ ਉਨ੍ਹਾਂ ਨੂੰ ਜਿਨ੍ਹਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ। 16 ਜਨਵਰੀ ਤੋਂ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 407442 ਲੋਕਾਂ ਨੂੰ ਟੀਕਾ ਲੱਗ ਚੁੱਕਿਆ ਹੈ। ਕੇਂਦਰ ਤੋਂ ਕੋਵਿਸ਼ੀਲਡ ਦੀ ਸਪਲਾਈ ਨਾ ਮਿਲਣ ਦੀ ਵਜ੍ਹਾ ਨਾਲ ਟੀਕਾਕਰਨ ਰਫ਼ਤਾਰ ਨਹੀਂ ਫੜ ਪਾ ਰਹੀ। ਜ਼ਿਲ੍ਹੇ ਦੇ 17 ਵੈਕਸੀਨ ਸੈਂਟਰਾਂ ’ਚ ਲੋਕ ਟੀਕਾ ਲਗਵਾਉਣ ਤਾਂ ਆ ਰਹੇ ਹਨ ਪਰ ਨਿਰਾਸ਼ ਹੋ ਕੇ ਪਰਤ ਰਹੇ ਹਨ। ਹੁਣ ਕੋਵੈਕਸੀਨ ਦੀ ਵੀ ਦੂਜੀ ਡੋਜ਼ ਲੱਗੇਗੀ। ਇਸ ਤੋਂ ਸਾਫ਼ ਹੈ ਕਿ ਜਦੋਂ ਤੱਕ ਕੋਵਿਸ਼ੀਲਡ ਨਹੀਂ ਆ ਜਾਂਦੀ ਤੱਦ ਤੱਕ ਲੋਕਾਂ ਨੂੰ ਪਹਿਲੀ ਡੋਜ਼ ਨਹੀਂ ਲੱਗ ਸਕੇਗੀ।
ਪੜ੍ਹੋ ਇਹ ਵੀ ਖ਼ਬਰ - ਡਰੇਨ ’ਚ ਨਹਾਉਂਦੇ ਸਮੇਂ ਡੁੱਬਿਆ 16 ਸਾਲਾ ਬੱਚਾ, ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਵੇਖੀ ਫੋਟੋ ਤਾਂ ਉੱਡੇ ਹੋਸ਼