550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ 'ਚ ਲੱਗੇ ਪੰਡਾਲ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ

01/25/2020 2:18:11 PM

ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸੁਲਤਾਨਪੁਰ ਲੋਧੀ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਗਾਏ ਗਏ ਪੰਡਾਲ ਦਾ ਬਿੱਲ 12 ਕਰੋੜ ਦੀ ਜਗ੍ਹਾ ਸਾਢੇ 15 ਕਰੋੜ ਦਾ ਭੇਜਣ ਦਾ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਐੱਸ.ਜੀ.ਪੀ.ਸੀ. ਨੇ ਪ੍ਰਕਾਸ਼ ਪੁਰਬ ਦੇ ਮੌਕੇ ਸੁਲਤਾਨਪੁਰ ਲੋਧੀ 'ਚ ਲਗਾਏ ਪੰਡਾਲ ਅਤੇ ਹੋਰ ਕੰਮਾਂ ਦੀ ਦੇਖ-ਰੇਖ ਲਈ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਪੰਡਾਲ ਜਿਸ 'ਚ ਲਾਈਟ ਐਂਡ ਸਾਊਂਡ, ਡ੍ਰੋਨ, ਦੀਪਮਾਲਾ ਅਤੇ ਹੋਰ ਵੀ ਸ਼ਾਮਲ ਸੀ, ਦਾ ਠੇਕਾ ਇਕ ਫਾਰਮ ਨੂੰ 12 ਕਰੋੜ ਦਾ ਦਿੱਤਾ ਸੀ। ਕਮੇਟੀ ਦੀ ਖਰਚ ਦਾ ਹਿਸਾਬ-ਕਿਤਾਬ ਕਰਨ ਲਈ ਹੋਈ ਬੈਠਕ 'ਚ ਬਿੱਲ 15 ਕਰੋੜ ਤੱਕ ਪਹੁੰਚ ਗਿਆ। ਇਸ 'ਤੇ ਕੁਝ ਮੈਂਬਰਾਂ ਨੇ ਸਹਿਮਤੀ ਜਤਾਈ ਤਾਂ ਮਾਹੌਲ ਗਰਮਾ ਗਿਆ। ਬੈਠਕ 'ਚ ਐੱਸ.ਜੀ.ਪੀ.ਸੀ. ਦੇ ਵਧੀਕ ਸਕੱਤਰ ਸੁਖਦੇਵ ਸਿੰਘ ਨੇ ਸਟੈਂਡ ਲੈਂਦੇ ਹੋਏ ਕਿਹਾ ਕਿ ਉਹ ਇਸ ਨੂੰ ਕੋਲ ਨਹੀਂ ਰੱਖਣਗੇ।

ਸੂਤਰਾਂ ਮੁਤਾਬਕ ਬੈਠਕ 'ਚ ਜਦੋਂ ਵਧੀਕ ਸਕੱਤਰ ਨੇ ਸਾਫ ਕਿਹਾ ਕਿ ਵਾਧੂ ਬਿੱਲ ਪਾਸ ਨਹੀਂ ਹੋਵੇਗਾ ਤਾਂ ਠੇਕਾ ਲੈਣ ਵਾਲੀ ਫਾਰਮ ਨੇ ਅਧਿਕਾਰੀਆਂ ਅਤੇ ਉਨ੍ਹਾਂ ਵਿਚਕਾਰ ਤਿੱਖੀ ਬਹਿਸ ਹੋ ਗਈ। ਵਧੀਕ ਸਕੱਤਰ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਫਾਰਮ ਪਹਿਲਾਂ ਇਹ ਦੱਸੇ ਕਿ ਪ੍ਰੋਗਰਾਮ 'ਚ ਜੋ ਵਾਧੂ ਸੁਵਿਧਾ ਦਿੱਤੀ ਗਈ ਸੀ ਉਹ ਕਿਸ ਦੇ ਕਹਿਣ 'ਤੇ ਦਿੱਤੀ ਸੀ। ਇਸ ਦਾ ਫਾਰਮ ਦੇ ਅਧਿਕਾਰੀ ਕੋਈ ਜਵਾਬ ਨਹੀਂ ਦੇ ਪਾਏ ਅਤੇ ਇਕ ਅਕਾਲੀ ਨੇਤਾ ਦਾ ਖੁੱਲ੍ਹੇਆਮ ਨਾਮ ਲੈਂਦੇ ਹੋਏ ਚਿਤਾਵਨੀ ਦੇਣ ਲੱਗਾ ਕਿ ਹੁਣ ਇਸ ਬਿੱਲ ਨੂੰ ਉਹ ਹੀ ਪਾਸ ਕਰਵਾਉਣਗੇ ਤੇ ਉਨ੍ਹਾਂ ਨੂੰ ਹੀ ਹੁਣ ਇਨਕਾਰ ਦਾ ਜਵਾਬ ਦੇਣਾ। ਇਸ 'ਤੇ ਵਧੀਕ ਸਕੱਤਰ ਨੇ ਕਿਹਾ ਕਿ ਉਹ ਗਲਤ ਕੰਮ ਨਹੀਂ ਕਰਨਗੇ। ਇਹ ਪੈਸਾ ਸੰਗਤ ਦੀ ਗੁਰੂ ਦੀ ਗੋਲਕ 'ਚ ਚੜ੍ਹਾਵੇ ਦਾ ਹੈ। ਇਸ ਦੀ ਦੁਰ-ਵਰਤੋਂ ਦੀ ਇਜ਼ਾਜਤ ਆਤਮਾ ਨਹੀਂ ਦਿੰਦੀ। ਦੂਜੇ ਪਾਸੇ ਜਦੋਂ ਫਾਰਮ ਦੇ ਅਧਿਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।

ਪ੍ਰਕਾਸ਼ ਪੁਰਬ ਮੌਕੇ ਖਰਚ ਹੋਈ ਰਾਸ਼ੀ
1. ਏ.ਸੀ. ਤੇ ਵਾਟਰ ਪਰੂਫ ਪੰਡਾਲ, ਮੀਡੀਆ ਸੈਂਟਰ, ਜੋੜਾ ਘਰ, ਵੀ.ਆਈ.ਪੀ ਲਾਂਜ ਆਦਿ ਦੇ ਲਈ ਤਿੰਨ ਕਰੋੜ 39 ਲੱਖ 72 ਹਜ਼ਾਰ ਰੁਪਏ
2. ਲਾਈਡ ਐਂਡ ਸਾਊਡ ਲਈ ਇਕ ਕਰੋੜ 65 ਲੱਖ 34 ਹਜ਼ਾਰ ਰੁਪਏ
3. ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਗੁਰੂ ਨਾਨਕ ਸਟੇਡੀਅਮ ਤੱਕ ਲਾਈਟਿੰਗ ਦੇ ਲਈ ਇਕ ਕਰੋੜ 58 ਲੱਖ 45 ਹਜ਼ਾਰ ਰੁਪਏ
4. ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਇਮਾਰਤ 'ਤੇ ਲਾਈਟਿੰਗ ਐਂਡ ਵੀਡੀਓ ਪ੍ਰੋਜੈਕਸ਼ਨ ਮੈਪਿੰਗ ਦੇ ਲਈ 35 ਲੱਖ 13 ਲੱਖ ਰੁਪਏ
5. ਬੇਬੇ ਨਾਨਕੀ ਨਿਵਾਸ 'ਤੇ ਲਾਈਟ ਐਂਡ ਵੀਡੀਓ ਪ੍ਰੋਜੈਕਸ਼ਨ ਸੈਪਿੰਗ ਦੇ ਲਈ 24 ਲੱਖ 80 ਹਜ਼ਾਰ ਰੁਪਏ
6. ਲੇਜਰ ਸ਼ੋਅ ਦੇ ਲਈ 27 ਲੱਖ 56 ਹਜ਼ਾਰ ਰੁਪਏ
7. ਡ੍ਰੋਨ ਸ਼ੋਅ ਲਈ ਇਕ ਕਰੋੜ 75 ਲੱਖ ਰੁਪਏ ਦਾ ਟੈਂਡਰ ਦਿੱਤਾ ਸੀ।


Baljeet Kaur

Content Editor

Related News