ਮਾਂ ਦੀ ਤਕਲੀਫ ਨਾ ਸਹਾਰ ਸਕੀ ਧੀ, ਕੀਤੀ ਇਕੱਠਿਆ ਨੇ ਖੁਦਕੁਸ਼ੀ

05/27/2019 6:19:00 PM

ਅੰਮ੍ਰਿਤਸਰ (ਸੁਮਿਤ ਖੰਨਾ) - ਮਾਂ ਅਤੇ ਧੀ ਦਾ ਰਿਸ਼ਤਾ ਇੰਨਾ ਗਹਿਰਾ ਹੁੰਦਾ ਹੈ ਕਿ ਦੋਵੇਂ ਹੀ ਇਕ-ਦੂਜੇ ਦੀ ਤਕਲੀਫ ਨੂੰ ਕਦੇ ਸਹਾਰ ਨਹੀਂ ਸਕਦੀਆਂ। ਮਾਂ-ਧੀ ਦੇ ਇਸ ਪਿਆਰ ਦਾ ਖੌਫਨਾਕ ਅੰਤ ਅੰਮ੍ਰਿਤਸਰ 'ਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਮਾਂ ਅਤੇ ਧੀ ਨੇ ਤਕਲੀਫ ਬਰਦਾਸ਼ਤ ਨਾ ਹੋਣ ਕਾਰਨ ਸਲਫਾਸ ਖਾ ਲਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕਰਨੀ ਸ਼ੂਰੁ ਕਰ ਦਿੱਤੀ।  ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਾਂ-ਧੀ ਹੁਕਮ ਸਿੰਘ ਰੋਡ 'ਤੇ ਸਥਿਤ ਇਕ ਘਰ 'ਚ ਰਹਿ ਰਹੀਆਂ ਸਨ। 

PunjabKesari

ਪੁਲਸ ਨੂੰ ਬਿਆਨ ਦਰਜ ਕਰਵਾਉਂਦੇ ਹੋਏ ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਸੰਤੋਸ਼ ਜੋੜਾਂ ਦੇ ਦਰਦ ਤੋਂ ਪੀੜਤ ਸੀ ਅਤੇ ਉਸ ਦੀ ਧੀ ਸ਼ਿਲਪਾ ਆਪਣੀ ਮਾਂ ਦੀ ਇਸ ਤਕਲੀਫ ਨੂੰ ਬਰਦਾਸ਼ਤ ਨਹੀਂ ਸੀ ਕਰ ਪਾ ਰਹੀ। ਬੀਤੇ ਦਿਨ ਜਦੋਂ ਉਹ ਘਰ 'ਚ ਮੌਜੂਦ ਨਹੀਂ ਸੀ ਤਾਂ ਦੋਵਾਂ ਮਾਂ-ਧੀ ਨੇ ਇਕੱਠੇ ਮਿਲ ਕੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਉਧਰ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਇਸ ਨੂੰ ਘਰੇਲੂ ਝਗੜੇ ਦਾ ਨਤੀਜਾ ਦੱਸ ਰਹੀ ਹੈ, ਜਿਸ ਤੋਂ ਬਾਅਦ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਸ਼ਿਲਪਾ ਇਕ ਕਾਲਜ 'ਚ ਨੌਕਰੀ ਕਰਦੀ ਸੀ ਜਦਕਿ ਪਰਿਵਾਰ ਦਾ ਬੇਟਾ 9ਵੀਂ ਜਮਾਤ 'ਚ ਪੜ੍ਹਦਾ ਹੈ। ਮਾਂ ਅਤੇ ਧੀ ਵਲੋਂ ਇਕੱਠੇ ਖੁਦਕੁਸ਼ੀ ਕਰਨ ਦਾ ਅਸਲ 'ਚ ਕੀ ਕਾਰਨ ਹੈ, ਇਹ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ।


rajwinder kaur

Content Editor

Related News