ਵਿਧਾਇਕ ਬੁਲਾਰੀਆ 7 ਸਤੰਬਰ ਨੂੰ ਕਰ ਸਕਦੈ ਵੱਡਾ ਧਮਾਕਾ, ਅੰਮ੍ਰਿਤਸਰ 'ਚ ਲੱਗੇ 'ਸਸਪੈਂਸ' ਵਾਲੇ ਪੋਸਟਰ
Friday, Sep 03, 2021 - 01:38 PM (IST)
ਅੰਮ੍ਰਿਤਸਰ (ਜ.ਬ) - ਗੁਰੂ ਨਗਰੀ ਅੰਮ੍ਰਿਤਸਰ ਸ਼ਹਿਰ ਵਿਖੇ ਹਰ ਸੜਕ ਗਲੀ ਮੁਹੱਲੇ ਅਤੇ ਵੱਖ-ਵੱਖ ਇਲਾਕਿਆਂ ਵਿੱਚ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਹੋਰਡਿੰਗ ਪੋਸਟਰ ਲੱਗੇ ਹੋਏ ਹਨ। ਲੱਗੇ ਹੋਏ ਹੋਰਡਿੰਗ ਪੋਸਟਰ ’ਤੇ ਇਹ ਲਿਖਿਆ ਹੈ ਕਿ ‘7 ਸਤੰਬਰ ਨੂੰ ਆਪਣੇ ਫੋਨ ਅਤੇ ਖੁਦ ਨੂੰ ਰੱਖਿਓ ਚਾਰਜ ਆ ਰਿਹਾ ਹੈ ਕੁਝ ਬਹੁਤ ਹੀ ਖ਼ਾਸ’ ਨੇ ਇੰਨੀ ਕੁ ਖਲਬਲੀ ਮਚਾ ਰੱਖੀ ਹੈ ਕਿ ਸ਼ਹਿਰ ਦੇ ਲੋਕ ਉਸ ’ਤੇ ਕਿਆਸ ਲਗਾ ਲਗਾ ਕੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਬਣਾ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਸ਼ਰਾਬੀ ਨੌਜਵਾਨਾਂ ਨੂੰ ਧੀ ਨਾਲ ਛੇੜਛਾੜ ਕਰਨ ਤੋਂ ਰੋਕਣ ਦੀ ਇੰਸਪੈਕਟਰ ਪਿਓ ਨੂੰ ਮਿਲੀ ਸਜਾ, ਦਰਜ ਹੋਈ FIR (ਵੀਡੀਓ)
ਇਸ ਸਬੰਧੀ ਸ਼ਹਿਰ ਵਾਸੀਆਂ ਦੇ ਕਿਆਫ਼ਿਆਂ ਵੱਲ ਦੇਖਿਆ ਜਾਵੇ ਤਾਂ ਕੁਝ ਲੋਕ ਕਹਿ ਰਹੇ ਹਨ ਕਿ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਸ਼੍ਰੋਮਣੀ ਅਕਾਲੀ ਦਲ ’ਚ ਆਪਣੀ ਨਾਰਾਜ਼ਗੀ ਤੋਂ ਬਾਅਦ ਕਾਫ਼ੀ ਚਿਰ ਸ਼ਾਂਤ ਰਹਿ ਕੇ ਸਮਾਂ ਗੁਜ਼ਾਰਿਆ ਸੀ ਅਤੇ ਬਾਅਦ ਵਿੱਚ ਇਕ ਦਮ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਉਸ ਵਕਤ ਨਵਜੋਤ ਸਿੰਘ ਸਿੱਧੂ ਨੇ ਵੀ ਕਾਂਗਰਸ ਪਾਰਟੀ ਦਾ ਪੱਲ੍ਹਾ ਫੜਿਆ ਸੀ ਅਤੇ ਇਨ੍ਹਾਂ ਦੋਨਾਂ ਹੀ ਆਗੂਆਂ ਦਾ ਯਰਾਨਾ ਹੁਣ ਤਕ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਦੀ ਅੰਮ੍ਰਿਤਸਰ ਫੇਰੀ ਦੌਰਾਨ ਵਿਧਾਇਕ ਬੁਲਾਰੀਆ ਸਿੱਧੂ ਖੇਮੇ ਦਾ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋਗਰਾਮਾਂ ’ਚ ਪਹੁੰਚਣ ਦੀ ਪ੍ਰਵਾਹ ਨਾ ਕਰਦਿਆਂ ਨਵਜੋਤ ਸਿੰਘ ਸਿੱਧੂ ਦੇ ਸਮਾਰੋਹਾਂ ਵਿੱਚ ਸ਼ਾਮਲ ਹੋਏ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਸ਼ਰੇਆਮ ਗੁੰਡਾਗਰਦੀ: ਕਾਰ ’ਚ ਬੈਠੀ ਕੁੜੀ ’ਤੇ 3 ਨੌਜਵਾਨਾਂ ਨੇ ਕੀਤਾ ਜਾਨਲੇਵਾ ਹਮਲਾ,ਤੋੜੇ ਸ਼ੀਸ਼ੇ (ਤਸਵੀਰਾਂ)
ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਇਸ ਸਸਪੈਂਸ ਨੇ ਜਿੱਥੇ ਸ਼ਹਿਰ ਦੇ ਲੋਕਾਂ ਵਿੱਚ ਸਨਸਨੀ ਫੈਲਾਈ ਹੋਈ ਹੈ, ਉਥੇ ਕਾਂਗਰਸੀ ਆਗੂ ਵੀ ਇਸ ਸਸਪੈਂਸ ਨੂੰ ਜਾਨਣ ਲਈ ਉਤਾਵਲੇ ਨਜ਼ਰ ਆ ਰਹੇ ਹਨ। ਇਸ ਸੰਬੰਧੀ ਜਦੋਂ ਨਗਰ ਨਿਗਮ ਦੇ ਡਿਪਟੀ ਮੇਅਰ ਰਮਨ ਬਖ਼ਸ਼ੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਇਕ ਬਹੁਤ ਉੱਚੀ ਸੋਚ ਦੇ ਮਾਲਕ ਹਨ। ਉਹ 7 ਸਤੰਬਰ ਨੂੰ ਜ਼ਰੂਰ ਕੋਈ ਲੋਕ ਭਲਾਈ ਦੇ ਕੰਮਾਂ ਸਬੰਧੀ ਸ਼ਹਿਰ ਵਾਸੀਆਂ ਨੂੰ ਚੰਗਾ ਤੋਹਫਾ ਦੇਣਗੇਸ ਕਿਉਂਕਿ ਵਿਧਾਇਕ ਬੁਲਾਰੀਆ ਨੇ ਹਮੇਸ਼ਾ ਹੀ ਆਪਣੇ ਸਵ. ਪਿਤਾ ਰਮਿੰਦਰ ਸਿੰਘ ਬੁਲਾਰੀਆ ਦੇ ਨਕਸ਼ੇ ਕਦਮਾਂ ’ਤੇ ਚੱਲਦੇ ਹੋਏ ਜ਼ਰੂਰਤਮੰਦਾਂ ਦੀ ਸੇਵਾ ਕਰਨ ਲਈ ਵਧੀਆ ਉਪਰਾਲੇ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਸ਼ਹਿਰ ਵਿਚ ਲੱਗੇ ਇਨ੍ਹਾਂ ਹੋਰਡਿੰਗਾਂ ਸਬੰਧੀ ਕਾਫੀ ਫੋਨ ਮੈਨੂੰ ਵੀ ਆਏ ਸਨ ਪਰ ਇਸ ਸਬੰਧੀ ਪੂਰਾ ਕੋਈ ਖੁਲਾਸਾ ਨਹੀਂ ਹੋ ਸਕਿਆ ਹੈ। ਉਨ੍ਹਾਂ ਕਿਹਾ ਜੋ ਵੀ ਹੋਵੇਗਾ ਸ਼ਹਿਰ ਵਾਸੀਆਂ ਲਈ ਵਧੀਆ ਹੀ ਹੋਵੇਗਾ ।
ਪੜ੍ਹੋ ਇਹ ਵੀ ਖ਼ਬਰ - 20 ਕਰੋੜ ਦੀ ਹੈਰੋਇਨ ਸਣੇ ਨਾਨਾ-ਦੋਹਤਾ ਗ੍ਰਿਫ਼ਤਾਰ: ਪਾਕਿ ਤੋਂ ਜੰਮੂ ਕਸ਼ਮੀਰ ਦੇ ਰਸਤੇ ਭੇਜੀ ਜਾ ਰਹੀ ਹੈਰੋਇਨ
ਇਸ ਸਬੰਧੀ ਜੇਕਰ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਹਲਕਾ ਦੱਖਣੀ ਦੇ ਵਸਨੀਕਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਇਨ੍ਹਾਂ ਹੋਰਡਿੰਗਾਂ ਨੂੰ ਲੈ ਕੇ ਵੱਡੇ-ਵੱਡੇ ਕਿਆਫੇ ਲਗਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਚੱਲ ਰਹੇ ਵਿਵਾਦਾਂ ਨੂੰ ਖ਼ਤਮ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁਲਾਰੀਆ ਦੇ ਗ੍ਰਹਿ ਵਿਖੇ ਪਹੁੰਚ ਕੇ ਸ਼ਾਇਦ ਇਹ ਮਨ ਮੁਟਾਵ ਦੂਰ ਕਰ ਲੈਣਗੇ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵਧੀਆ ਤਰੀਕੇ ਨਾਲ ਰਣਨੀਤੀ ਤਿਆਰ ਹੋਵੇਗੀ ਪਰ ਕਈਆਂ ਦਾ ਕਹਿਣਾ ਹੈ ਕਿ ਵਿਧਾਇਕ ਬੁਲਾਰੀਆ, ਨਵਜੋਤ ਸਿੰਘ ਸਿੱਧੂ ਖੇਮੇ ’ਚ ਜਾਣ ਖਾਤਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਹੋਈ ਦੂਰੀ ਕਾਰਨ ਨਵੀਂ ਪਾਰਟੀ ਵੀ ਜੁਆਇਨ ਕਰ ਸਕਦੇ ਹਨ।
ਜੋ ਵੀ ਹੋਵੇਗਾ ਚੰਗਾ ਹੀ ਹੋਵੇਗਾ : ਬੁਲਾਰੀਆ
ਇਸ ਸਬੰਧੀ ਜਦੋਂ ਵਿਧਾਨ ਸਭਾ ਹਲਕਾ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਵੀ ਹੋਏਗਾਸ ਉਹ ਸਭ ਵਧੀਆ ਹੀ ਹੋਵੇਗਾ ਪਰ ਉਨ੍ਹਾਂ 7 ਸਤੰਬਰ ਬਾਰੇ ਕੁਝ ਖ਼ਾਸ ਖੁਲਾਸਾ ਨਾ ਕਰਦੇ ਹੋਏ ਕਿਹਾ ਕਿ 7 ਤੱਕ ਸਸਪੈਂਸ ਹੀ ਰੱਖਣਾ ਠੀਕ ਰਹੇਗਾ।
ਪੜ੍ਹੋ ਇਹ ਵੀ ਖ਼ਬਰ - ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ