65 ਲੋਕਾਂ ਦੀ ਜਾਨ ਬਚਾਉਣ ਵਾਲੇ ਪੰਜਾਬੀ ਦਾ ਨਾਂ ਲਿਮਕਾ ਬੁੱਕ 'ਚ ਦਰਜ (ਵੀਡੀਓ)

Monday, Jun 11, 2018 - 11:15 AM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਦੁਨੀਆਂ ਦੇ ਸਭ ਤੋਂ ਵੱਡੇ ਬਚਾਅ ਦਲ ਦੇ ਹੀਰੋ ਜਸਵੰਤ ਸਿੰਘ ਗਿੱਲ ਦੀ ਬਹਾਦੁਰੀ ਦਾ ਕਿੱਸਾ 28 ਸਾਲ ਬਾਅਦ ਲਿਮਕਾ ਬੁੱਕ ਆਫ ਰਿਕਾਰਡ 'ਚ ਦਰਜ ਹੋ ਗਿਆ । ਜਸਵੰਤ ਸਿੰਘ ਗਿੱਲ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ, ਜਿੰਨਾ ਨੇ ਪੱਛਮੀ ਬੰਗਾਲ ਦੇ ਰਾਣੀ ਗੰਜ ਇਲਾਕੇ 'ਚ ਸਭ ਤੋਂ ਵੱਡੇ ਬਚਾਅ ਅਪ੍ਰੇਸ਼ਨ 'ਚ 65 ਲੋਕਾਂ ਦੀ ਜਾਨ ਬਚਾਈ ਸੀ। ਦਰਅਸਲ 12 ਨਵੰਬਰ 1989 ਨੂੰ ਰਾਣੀ ਗੰਜ ਇਲਾਕੇ 'ਚ 350 ਫੱਟ ਡੂੰਘੀ ਖਦਾਨ 'ਚ ਬਲਾਸਟ ਹੋ ਗਿਆ ਸੀ ਜਿਸ 'ਚ 6 ਲੋਕਾਂ ਦੀ ਮੌਤ ਹੋ ਗਈ ਸੀ ਤੇ 65 ਲੋਕ ਖਦਾਨ 'ਚ ਪਾਣੀ ਭਰ ਜਾਣ ਕਾਰਨ ਹੇਠਾ ਦਬ ਗਏ ਸੀ। ਜਸਵੰਤ ਸਿੰਘ ਉਸ ਸਮੇਂ ਕੋਇਲ ਇੰਡੀਆ 'ਚ ਬਤੌਰ ਮੈਨੇਜਰ ਤਾਇਨਾਤ ਸਨ, ਜਿੰਨਾਂ ਨੇ ਆਪਣੀ ਨਵੀਂ ਤਕਨੀਕ ਨਾਲ ਇਕ ਮਨੁੱਖੀ ਕੈਪਸੂਲ ਤਿਆਰ ਕੀਤਾ, ਜਿਸ ਰਾਹੀ ਜਸਵੰਤ ਸਿੰਘ ਨੇ ਖਦਾਨ 'ਚ ਜਾ ਕੇ 65 ਲੋਕਾਂ ਦੀ ਜਾਨ ਬਚਾਈ ਸੀ। ਇਸ ਤੋਂ ਬਾਅਦ ਜਸਵੰਤ ਸਿੰਘ ਨੂੰ ਸਭ ਤੋਂ ਵੱਡੇ ਵੀਰਾਤਾ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। 


Related News