ਅੰਮ੍ਰਿਤਸਰ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਗੈਂਗਸਟਰਾਂ ਨੇ ਨੌਜਵਾਨ ਦਾ ਕਤਲ ਕਰ ਪਾਇਆ ਭੰਗੜਾ

Friday, Nov 27, 2020 - 04:54 PM (IST)

ਅੰਮ੍ਰਿਤਸਰ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਗੈਂਗਸਟਰਾਂ ਨੇ ਨੌਜਵਾਨ ਦਾ ਕਤਲ ਕਰ ਪਾਇਆ ਭੰਗੜਾ

ਅੰਮ੍ਰਿਤਸਰ (ਸੰਜੀਵ) : ਅੰਮ੍ਰਿਤਸਰ 'ਚ ਅੱਜ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ, ਜਦੋਂ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਆਪਣੀ ਦੁਕਾਨ 'ਤੇ ਖੜ੍ਹੇ ਮਨੀ ਨਾਂ ਦੇ ਨੌਜਵਾਨ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਉਸਦੀ ਲਾਸ਼ 'ਤੇ ਭੰਗੜਾ ਪਾਇਆ। 10 ਮਿੰਟ ਤਕ ਚੱਲੀ ਇਸ ਖੂਨੀ ਖੇਡ ਤੋਂ ਬਾਅਦ ਦੋਵੇਂ ਹਮਲਾਵਰ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ । 88 ਫੁੱਟ ਰੋਡ 'ਤੇ ਹੋਈ ਇਸ ਵਾਰਦਾਤ ਕਾਰਣ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਭੀੜ-ਭੜੱਕੇ ਵਾਲਾ ਇਲਾਕਾ ਹੋਣ ਦੇ ਬਾਵਜੂਦ ਕਿਸੇ ਵੀ ਵਿਅਕਤੀ 'ਚ ਇੰਨੀ ਹਿੰਮਤ ਨਹੀਂ ਸੀ ਕਿ ਗੋਲੀਆਂ ਮਾਰ ਰਹੇ ਹਮਲਾਵਰਾਂ ਨੂੰ ਉਹ ਫੜ੍ਹ ਸਕੇ। ਦਿਨ-ਦਿਹਾੜੇ 12 ਵਜੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹੱਤਿਆਰੇ ਧੜੱਲੇ ਨਾਲ ਉੱਥੋਂ ਚਲੇ ਗਏ । ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਭਾਰੀ ਪੁਲਸ ਨਾਲ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰਵਾਈ। ਪੁਲਸ ਨੇ ਘਟਨਾ ਸਥਾਨ ਤੋਂ ਗੋਲੀਆਂ ਦੇ 7 ਖੋਲ ਬਰਾਮਦ ਕੀਤੇ। ਦੇਰ ਸ਼ਾਮ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ।

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ

2 ਗੈਂਗਸਟਰਾਂ 'ਚ ਚੱਲ ਰਹੀ ਸੀ ਰੰਜਿਸ਼ 
ਵਾਰਦਾਤ ਤੋਂ ਬਾਅਦ ਪੁਲਸ ਇਸ ਨੂੰ ਦੋ ਗੈਂਗਸਟਰਾਂ 'ਚ ਚੱਲ ਰਹੀ ਰੰਜਿਸ਼ ਮੰਨ ਰਹੀ ਹੈ। ਮ੍ਰਿਤਕ ਦਾ ਭਰਾ ਸੰਨੀ ਉਰਫ਼ ਗੋਰਿੱਲਾ ਨਾਮਵਰ ਗੈਂਗਸਟਰ ਸਿਮਰਨ ਦਾ ਸਾਥੀ ਹੈ, ਜਦੋਂਕਿ ਹਮਲਾਵਰਾਂ ਨੂੰ ਪੁਲਸ ਨਾਮਵਰ ਗੈਂਗਸਟਰ ਸ਼ੁਭਮ ਦੇ ਸਾਥੀ ਮੰਨ ਕੇ ਚੱਲ ਰਹੀ ਹੈ। ਸਿਮਰਨ ਅਤੇ ਸ਼ੁਭਮ 'ਚ ਵੱਡੀ ਦੁਸ਼ਮਣੀ ਹੈ। ਦੋਵਾਂ ਨੇ 2 ਸਾਲ ਪਹਿਲਾਂ ਇਕ-ਦੂਜੇ ਦੇ ਪਿਤਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਸੀ । ਫਿਲਹਾਲ ਪੁਲਸ ਨੇ ਗੈਂਗਸਟਰ ਸ਼ੁਭਮ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਇਹ ਵੀ ਪੜ੍ਹੋ : ਮੁਰਗਿਆਂ ਦੀ ਅਜਿਹੀ ਪ੍ਰਜਾਤੀ ਜਿਸ ਤੋਂ ਹੁਣ ਤੱਕ ਅਣਜਾਣ ਹੈ ਵਿਗਿਆਨੀ, 40 ਰੁਪਏ ਦਾ ਵਿਕਦਾ ਹੈ ਇਕ ਅੰਡਾ (ਤਸਵੀਰਾਂ)

ਇਹ ਕਹਿਣਾ ਹੈ ਪੁਲਸ ਦਾ 
ਥਾਣਾ ਸਦਰ ਦੇ ਇੰਚਾਰਜ ਦਾ ਕਹਿਣਾ ਹੈ ਕਿ ਹੱਤਿਆ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਰਸਤਿਆਂ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਰਹੀ ਹੈ। ਫਿਲਹਾਲ ਉਨ੍ਹਾਂ ਦੇ ਹੱਥ ਇਕ ਵੀਡੀਓ ਲੱਗੀ ਹੈ, ਜਿਸ ਰਾਹੀਂ ਕਾਤਲਾਂ ਦਾ ਸੁਰਾਗ ਜਲਦ ਲੱਗ ਜਾਵੇਗਾ।


author

Baljeet Kaur

Content Editor

Related News