ਅੰਮ੍ਰਿਤਸਰ 'ਚ ਰਹੱਸਮਈ ਤਰੀਕੇ ਨਾਲ ਗਾਇਬ ਹੋਇਆ ਪਰਿਵਾਰ

Wednesday, Jun 19, 2019 - 05:37 PM (IST)

ਅੰਮ੍ਰਿਤਸਰ 'ਚ ਰਹੱਸਮਈ ਤਰੀਕੇ ਨਾਲ ਗਾਇਬ ਹੋਇਆ ਪਰਿਵਾਰ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਤੇੜਾ ਖੁਰਦ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਸੋਚ ਕੇ ਹਰ ਕੋਈ ਹੈਰਾਨ-ਪਰੇਸ਼ਾਨ ਹੈ। ਇੱਥੇ ਇਕ ਪਰਿਵਾਰ ਦੇ ਪੰਜ ਮੈਂਬਰ ਰਹੱਸਮਈ ਤਰੀਕੇ ਨਾਲ ਗਾਇਬ ਹੋ ਗਏ। ਜਾਣਕਾਰੀ ਮੁਤਾਬਕ ਹਰਵੰਤ ਸਿੰਘ ਦੇ ਪਰਿਵਾਰ ਦੇ ਚਾਰ ਮੈਂਬਰ ਤਿੰਨ ਬੱਚੇ ਤੇ ਪਤਨੀ 16 ਤਰੀਕ ਰਾਤ ਨੂੰ ਗਾਇਬ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਥਾਣੇ ਵਿਚ ਸ਼ਿਕਾਇਤ ਦਿੱਤੀ ਪਰ ਇਸ ਤੋਂ ਬਾਅਦ ਹਰਵੰਤ ਸਿੰਘ ਵੀ ਗਾਇਬ ਹੋ ਗਏ। ਇਸ ਤਰ੍ਹਾਂ ਪਰਿਵਾਰ ਦੇ ਗਾਇਬ ਹੋਣ ਨਾਲ ਪਿੰਡ 'ਚ ਹਾਹਾਕਾਰ ਮਚਿਆ ਹੋਇਆ ਹੈ। 
PunjabKesari
ਪਰਿਵਾਰ ਦੇ ਇਸ ਤਰ੍ਹਾਂ ਗਾਇਬ ਹੋਣ ਨਾਲ ਉਨ੍ਹਾਂ ਦੇ ਰਿਸ਼ਤੇਦਾਰ ਕਾਫੀ ਪਰੇਸ਼ਾਨ ਹਨ। ਹਰ ਕਿਸੇ ਨੂੰ ਕਿਸੀ ਅਣਹੋਣੀ ਦਾ ਡਰ ਸਤਾ ਰਿਹਾ ਹੈ। ਉੱਧਰ ਪੁਲਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਪਰਿਵਾਰ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।
PunjabKesari
ਗਾਇਬ ਹੋਇਆ ਪਰਿਵਾਰ ਬੇਹੱਦ ਪੜ੍ਹਿਆ-ਲਿਖਿਆ ਹੈ। ਉਸ ਦਾ ਉਨ੍ਹਾਂ ਦਾ ਗਾਇਬ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ। ਇਸ ਮਾਮਲੇ ਤੋਂ ਕਿਸੇ ਵੱਡੇ ਅਪਰਾਧ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਪਰ ਅਸਲ 'ਚ ਕੀ ਹੋਇਆ ਇਹ ਅਜੇ ਜਾਂਚ ਦਾ ਵਿਸ਼ਾ ਹੈ। 


author

Baljeet Kaur

Content Editor

Related News