ਸ਼ਰਾਬੀ ਪੁਲਸੀਏ ਨੇ ਸੜਕ ਤੇ ਮਚਾਈ ਤੜਥੱਲੀ, ਔਰਤਾਂ 'ਤੇ ਚੜ੍ਹਾਈ ਗੱਡੀ (ਵੀਡੀਓ)

Tuesday, Nov 05, 2019 - 01:15 PM (IST)

ਅੰਮ੍ਰਿਤਸਰ (ਸੁਮੀਤ ਖੰਨਾ) : ਨਸ਼ੇ ਦੀ ਹਾਲਤ 'ਚ ਗੱਡੀ ਚਲਾ ਰਹੇ ਇਕ ਪੁਲਸ ਇੰਸਪੈਕਟਰ ਵਲੋਂ ਦੋ ਔਰਤਾਂ 'ਤੇ ਗੱਡੀ ਚੜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਫਿਰੋਜ਼ਪੁਰ 'ਚ ਤਾਇਨਾਤ ਪੁਲਸ ਇੰਸਪੈਕਟਰ ਗੁਰਪਿਆਰ ਸਿੰਘ ਨੇ ਨਸ਼ੇ ਧੁੱਤ ਹੋ ਕੇ ਅੰਮ੍ਰਿਤਸਰ ਦੀਆਂ ਸੜਕਾਂ 'ਤੇ ਸ਼ਰੇਆਮ ਗੱਡੀ ਚਲਾ ਰਿਹਾ ਸੀ, ਇਸ ਦੌਰਾਨ ਉਸ ਨੇ ਦੋ ਔਰਤਾਂ ਨੂੰ ਆਪਣੀ ਗੱਡੀ ਹੇਠਾਂ ਦੇ ਦਿੱਤਾ। ਘਟਨਾ ਸਥਾਨ 'ਤੇ ਮੌਜੂਦ ਲੋਕਾਂ ਨੇ ਦੋਸ਼ੀ ਮੁਲਾਜ਼ਮ ਨੂੰ ਪੁਲਸ ਦੇ ਹਵਾਲੇ ਦੇ ਦਿੱਤਾ ਤੇ ਪੁਲਸ ਮੁਲਾਜ਼ਮ ਨੂੰ ਤੁਰੰਤ ਮੈਡੀਕਲ ਕਰਵਾਉਣ ਲਈ ਹਸਪਤਾਲ ਲੈ ਗਏ, ਜਿਥੇ ਦੋਸ਼ੀ ਗੁਰਪਿਆਰ ਸਿੰਘ ਨੇ ਮੈਡੀਕਲ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ। ਉਥੇ ਹੀ ਗੁਰਪਿਆਰ ਸਿੰਘ ਦਾ ਕਹਿਣਾ ਹੈ ਕਿ ਉਸਨੇ ਨਸ਼ਾ ਨਹੀਂ ਕੀਤਾ ਹੈ, ਡਾਕਟਰ ਸਾਹਿਬ ਝੂਠ ਬੋਲ ਰਹੇ ਹਨ। 

ਹਸਪਤਾਲ ਦੇ ਬਾਹਰ ਖੜ੍ਹੇ ਜ਼ਖਮੀ ਲੜਕੀ ਦੇ ਰਿਸ਼ਤੇਦਾਰਾਂ ਨੇ ਪੁਲਸ 'ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ। ਦੂਜੇ ਪਾਸੇ ਜਾਂਚ ਅਧਿਕਾਰੀ ਨੇ ਵੀ ਪੁਸ਼ਟੀ ਕੀਤੀ ਹੈ ਕਿ ਗੁਰਪਿਆਰ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ।


author

Baljeet Kaur

Content Editor

Related News