ਕੋਰੋਨਾ ਵਾਇਰਸ : ਦੰਦਾ ਦੇ ਵਿਭਾਗਾਂ 'ਚ ਹੋਣਗੇ ਕੇਵਲ ਐਮਰਜੈਂਸੀ ਇਲਾਜ

Thursday, Mar 19, 2020 - 04:47 PM (IST)

ਕੋਰੋਨਾ ਵਾਇਰਸ : ਦੰਦਾ ਦੇ ਵਿਭਾਗਾਂ 'ਚ ਹੋਣਗੇ ਕੇਵਲ ਐਮਰਜੈਂਸੀ ਇਲਾਜ

ਅੰਮ੍ਰਿਤਸਰ (ਦਲਜੀਤ) : ਮਨਿਸਟਰੀ ਆਫ ਹੈਲਥ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਪੰਜਾਬ ਨੇ ਜ਼ਿਲੇ 'ਚ ਸਥਿਤ ਦੰਦਾਂ ਦੇ ਵਿਭਾਗ ਬਾਰੇ ਜ਼ਿਲੇ ਦੇ ਡਿਪਟੀ ਡੈਂਟਲ ਡਾ. ਸ਼ਰਨਜੀਤ ਕੌਰ ਸਿੱਧੂ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਥੇ ਸਿਰਫ ਐਮਰਜੈਂਸੀ ਦੰਦਾਂ ਦੇ ਮਰੀਜ਼ਾਂ ਦਾ ਇਲਾਜ ਹੀ ਹੋਵੇਗਾ। ਇਸ ਮੌਕੇ ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਕਾਰਨ ਉਹ ਹੀ ਮਰੀਜ਼ ਹਸਪਤਾਲ 'ਚ ਆਉਣ, ਜ਼ਿਨ੍ਹਾਂ ਨੂੰ ਬਹੁਤ ਜ਼ਿਆਦਾ ਐਮਰਜੈਂਸੀ ਹੋਵੇ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਵੱਧਦੇ ਖਤਰੇ ਨੂੰ ਵੇਖਦਿਆਂ ਪਾਸਪੋਰਟ ਦਫਤਰ ਹੋਇਆ ਅਲਰਟ

ਉਨ੍ਹਾਂ ਨੇ ਪ੍ਰਾਈਵੇਟ ਡਾਕਟਰਾਂ ਨੂੰ ਅਪੀਲ ਕੀਤੀ ਕਿ ਆਪਣੇ ਕਲੀਨਿਕਾਂ 'ਚ ਸਿਰਫ ਐਮਰਜੈਂਸੀ ਮਰੀਜ਼ ਹੀ ਵੇਖਣ। ਮਰੀਜ਼ਾਂ ਅਤੇ ਆਮ ਜਨਤਾ ਤੋਂ ਲੋੜੀਂਦੀ ਦੂਰੀ ਬਣਾ ਕੇ ਰੱਖੀ ਜਾਵੇ। ਆਪਣੇ ਕਲੀਨਿਕ ਅਤੇ ਜ਼ਿਲੇ ਦੇ ਹਰ ਡੈਂਟਲ ਵਿਭਾਗਾਂ ਨੂੰ ਸੈਨੇਟਾਈਜ਼ਰ ਕਰਨਾ ਬਹੁਤ ਹੀ ਲਾਜ਼ਮੀ ਹੈ। ਹਰ ਮਰੀਜ਼ ਨੂੰ ਵੇਖਣ ਤੋਂ ਪਹਿਲਾਂ ਅਤੇ ਬਾਅਦ 'ਚ ਹੱਥ ਜ਼ਰੂਰ ਧੋਣੇ ਚਾਹੀਦੇ ਹੈ, ਮੂੰਹ 'ਤੇ ਮਾਸਕ ਅਤੇ ਹੱਥਾਂ 'ਚ ਦਸਤਾਨੇ ਪਾ ਕੇ ਹੀ ਮਰੀਜ਼ ਚੈੱਕ ਕਰਨੇ ਚਾਹੀਦੇ ਹਨ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨੇ ਪੰਜਾਬ 'ਚ ਪਸਾਰੇ ਪੈਰ, ਅੰਮ੍ਰਿਤਸਰ 'ਚ ਮਰੀਜ਼ ਦੀ ਪੁਸ਼ਟੀ


author

Baljeet Kaur

Content Editor

Related News