ਅੰਮ੍ਰਿਤਸਰ ਦੇ ਇਸ 4 ਸਾਲ ਦੇ ਬੱਚੇ ਦਾ ਕਾਰਨਾਮਾ ਵੇਖ ਤੁਸੀਂ ਵੀ ਹੋ ਜਾਓਗੇ ਹੈਰਾਨ (ਤਸਵੀਰਾਂ)

Tuesday, Oct 13, 2020 - 12:53 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਗੁਰੂ ਨਗਰੀ 'ਚ ਇਕ ਚਾਰ ਸਾਲ ਦਾ ਬੱਚਾ ਅਜਿਹਾ ਕਾਰਨਾਮਾ ਦਿਖਾ ਰਿਹਾ ਹੈ, ਜਿਸ ਨੂੰ ਵੇਖ ਕੇ ਹਰ ਕਿਸੇ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਂਦੀਆਂ ਹਨ। ਦਰਅਸਲ ਆਦਵਿਕ ਸੂਰੀ (4) ਮਰੂਤੀ ਕਾਰ ਨੂੰ ਆਸਾਨੀ ਨਾਲ 10 ਮੀਟਰ ਤੱਕ ਰੱਸੀ ਨਾਲ ਬੰਨ੍ਹ ਕੇ ਖਿੱਚਦਾ ਹੈ। 

ਇਹ ਵੀ ਪੜ੍ਹੋ : ਜਨਾਨੀ ਦੀ ਬਿਨਾਂ ਕੱਪੜਿਆਂ ਤੋਂ ਲਾਸ਼ ਬਰਾਮਦ, ਸਰੀਰ 'ਤੇ ਹੈਵਾਨੀਅਤ ਦੇ ਨਿਸ਼ਾਨ, ਅੱਖਾਂ ਵੀ ਕੱਢੀਆਂ
PunjabKesari
ਇਸ ਸਬੰਧੀ ਗੱਲਬਾਤ ਕਰਦਿਆਂ ਆਦਵਿਕ ਸੂਰੀ ਦੇ ਪਿਤਾ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਉਹ ਭਾਰੀਆਂ ਚੀਜ਼ਾਂ ਨਾਲ ਖੇਡਦਾ ਆ ਰਿਹਾ ਹੈ। ਹੁਣ ਵੀ ਉਹ ਖਿਡੌਣਿਆਂ ਦੀ ਜਗ੍ਹਾ ਹਥੌੜੇ ਜਾਂ ਕਿਸੇ ਹੋਰ ਭਾਰੀਆਂ ਚੀਜ਼ਾਂ ਦੀ ਮੰਗ ਕਰਦਾ ਹੈ। ਇੰਨ੍ਹਾਂ ਚੀਜ਼ਾਂ ਨਾਲ ਉਸਦਾ ਇਨਾਂ ਜ਼ਿਆਦਾ ਪਿਆਰ ਹੈ ਕਿ ਉਹ ਇਨ੍ਹਾਂ ਨੂੰ ਆਪਣੇ ਨਾਲ ਲੈ ਕੇ ਹੀ ਸੌਂਦਾ ਹੈ। ਉਨ੍ਹਾਂ ਦੱਸਿਆ ਕਿ ਇਕ ਦਿਨ ਉਹ ਸਾਰੇ ਘਰ ਦੇ ਬਾਹਰ ਖੜ੍ਹੇ ਸਨ।

PunjabKesari ਇਸ ਦੌਰਾਨ ਆਦਵਿਕ ਘਰ ਦੇ ਬਾਹਰ ਖੜ੍ਹੀ ਗੱਡੀ ਨੂੰ ਪਿੱਛੋਂ ਦੀ ਧੱਕਾ ਲਗਾ ਕੇ ਗੱਡੀ ਨੂੰ 8-10 ਫੁੱਟ ਅੱਗੇ ਲੈ ਗਿਆ। ਜਿਸ ਤੋਂ ਬਾਅਦ ਅਸੀਂ ਸੋਚਿਆਂ ਕਿ ਜੇਕਰ ਇਹ ਪਿੱਛੋਂ ਗੱਡੀ ਨੂੰ ਧੱਕਾ ਮਾਰ ਕੇ ਅੱਗੇ ਲੈ ਕੇ ਜਾ ਸਕਦਾ ਹੈ ਤਾਂ ਅੱਗੋਂ ਤੋਂ ਵੀ ਅਜਿਹਾ ਕਰ ਸਕਦਾ ਹੈ। ਇਸ ਤੋਂ ਬਾਅਦ ਅਸੀਂ ਉਸ ਨੂੰ ਅਭਿਆਸ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਡਾ ਸੁਫ਼ਨਾ ਹੈ ਕਿ ਆਦਵਿਕ ਵਰਲਡ ਰਿਕਾਰਡ ਬਣਾਏ ਤੇ ਸਾਨੂੰ ਪੂਰਾ ਯਕੀਨ ਹੈ ਕਿ ਉਹ ਅਜਿਹਾ ਜ਼ਰੂਰ ਕਰੇਗਾ ਕਿਉਂਕਿ ਉਹ ਪਹਿਲਾ ਅਜਿਹਾ ਬੱਚਾ ਹੈ ਜੋ ਇੰਨੀ ਛੋਟੀ ਉਮਰ 'ਚ ਇਹ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਆਦਵਿਕ ਆਪਣੇ ਪਰਿਵਾਰ ਦੇ ਨਾਲ-ਨਾਲ ਪੂਰੇ ਦੇਸ਼ ਦਾ ਵੀ ਨਾਮ ਰੌਸ਼ਨ ਕਰੇਗਾ।

ਇਹ ਵੀ ਪੜ੍ਹੋ : ਸਾਬਕਾ ਅਕਾਲੀ ਆਗੂ ਦੀ ਕਰਤੂਤ: ਪਾਰਟੀ ਬਾਰੇ ਗੱਲਬਾਤ ਕਰਨ ਲਈ ਸੱਦ ਕੇ ਖਿੱਚੀਆਂ ਅਸ਼ਲੀਲ ਤਸਵੀਰਾਂ

PunjabKesari


Baljeet Kaur

Content Editor

Related News