ਸਾਢੇ ਤਿੰਨ ਸਾਲਾਂ ਰਿਆਂਸ਼ ਢੋਲ ਵਜਾਉਣ 'ਚ ਹੈ ਮਾਹਿਰ (ਵੀਡੀਓ)

Tuesday, Sep 04, 2018 - 11:36 AM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਢੋਲ ਦੀ ਥਾਪ 'ਤੇ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਰਿਹਾ ਹੈ ਅੰਮ੍ਰਿਤਸਰ ਦਾ ਸਾਢੇ ਤਿੰਨ ਸਾਲਾਂ ਰਿਆਂਸ਼। ਇਹ ਕੋਈ ਆਮ ਬੱਚਾ ਨਹੀਂ ਹੈ ਸਗੋਂ ਉਸ 'ਤੇ ਪ੍ਰਮਾਤਮਾ ਦੀ ਅਸੀਮ ਕਿਰਪਾ ਹੈ। ਉਹ ਇਸ ਲਈ ਕਿਉਂਕਿ ਇੰਨੀਂ ਛੋਟੀ ਉਮਰ 'ਚ ਰਿਆਂਸ਼ ਅਨੋਖੀ ਪ੍ਰਤਿਭਾ ਦਾ ਮਾਲਕ ਹੈ, ਜਿਸ ਉਮਰ 'ਚ ਬੱਚੇ ਖਿਡੋਣਿਆਂ ਨਾਲ ਖੇਡਦੇ ਹਨ ਉਸ ਉਮਰ 'ਚ ਰਿਆਂਸ਼ ਸਾਜਾਂ ਨਾਲ ਖੇਡਦਾ ਹੈ ਤੇ ਅਜਿਹਾ ਢੋਲ ਵਜਾਉਂਦਾ ਹੈ ਕਿ ਹਰ ਕਿਸੇ ਦਾ ਮਨ ਮੋਹ ਲੈਂਦਾ ਹੈ। 
ਇਸ ਸਬੰਧੀ ਜਦੋਂ ਰਿਆਂਸ਼ ਦੀ ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਵਿਆਹ ਤੋਂ 17 ਸਾਲਾਂ ਬਾਅਦ ਰੱਬ ਨੇ ਉਸ ਦੀ ਝੋਲੀ 'ਚ ਇਸ ਬੱਚੇ ਨੂੰ ਪਾਇਆ ਹੈ ਤੇ ਇਹ ਬੱਚਾ ਉਸ ਨੇ ਸੁਪਨੇ ਪੂਰੇ ਕਰ ਰਿਹਾ ਹੈ। ਰਿਆਂਸ਼ ਨੇ ਕਿਸੇ ਤੋਂ ਢੋਲ ਵਜਾਉਣਾ ਨਹੀਂ ਸਿੱਖਿਆ ਸਗੋਂ ਮੰਦਰ 'ਚ ਕੀਰਤਨ ਹੁੰਦਾ ਦੇਖ-ਦੇਖ ਕੇ ਉਹ ਖੁਦ ਹੀ ਢੋਲ ਵਜਾਉਣਾ ਸਿੱਖ ਗਿਆ। ਸਾਢੇ ਤਿੰਨ ਸਾਲਾਂ ਰਿਆਂਸ਼ ਦੀ ਪ੍ਰਤਿਭਾ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।


Related News