ਲੜਕਾ-ਲੜਕੀ ਦੀ ਅਪੱਤੀਜਨਕ ਹਾਲਤ 'ਚ ਮਿਲੀਆਂ ਲਾਸ਼ਾਂ (ਵੀਡੀਓ)

09/23/2018 10:43:57 AM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਚੁੰਗੀ ਵਾਲੇ ਬਾਜ਼ਾਰ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਦੁਕਾਨ ਦੇ ਅੰਦਰੋਂ ਲੜਕਾ-ਲੜਕੀ ਦੀਆਂ ਅਪੱਤੀਜਨਕ ਹਾਲਤ 'ਚ ਲਾਸ਼ਾਂ ਬਰਾਮਦ ਹੋਈਆਂ। 

ਜਾਣਕਾਰੀ ਮੁਤਾਬਕ ਬਲਜੀਤ ਸਿੰਘ ਨਾਂ ਦਾ ਨੌਜਵਾਨ ਇਕ ਲੜਕੀ ਨਾਲ ਆਪਣੀ ਕਾਰ 'ਚ ਆਇਆ। ਉਸ ਨੇ ਕਾਰ ਦੁਕਾਨ ਦੇ ਨਾਲ ਬਣੇ ਗੈਰੇਜ 'ਚ ਲਗਾ ਦਿੱਤੀ ਤੇ ਦੋਵੇਂ ਕਾਰ 'ਚ ਹੀ ਬੈਠੇ ਰਹੇ। ਕਾਰ 'ਚੋਂ ਜਦੋਂ ਗੈਸ ਦੀ ਬਦਬੂ ਆਉਣ ਲੱਗੀ ਤਾਂ ਲੋਕਾਂ ਨੇ ਕਾਰ ਦਾ ਦਰਵਾਜ਼ਾ ਖਟਖਟਾਇਆ, ਦਰਵਾਜ਼ਾ ਨਾ ਖੋਲ੍ਹਣ 'ਤੇ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ ਗਿਆ ਤੇ ਅੰਦਰੋਂ ਦੋਵਾਂ ਦੀਆਂ ਸ਼ੱਕੀ ਹਾਲਾਤਾਂ 'ਚ ਲਾਸ਼ਾਂ ਬਰਮਾਦ ਹੋਈਆਂ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News