ਦੇਸ਼ ਦੇ 5 ਕਰੋੜ ਘਰਾਂ 'ਤੇ ਝੂਲਣਗੇ ਬੀ.ਜੇ.ਪੀ. ਦੇ ਝੰਡੇ (ਵੀਡੀਓ)

Friday, Feb 08, 2019 - 05:41 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਆਉਣ ਵਾਲੇ ਦਿਨਾਂ 'ਚ ਦੇਸ਼ ਦੇ 5 ਕਰੋੜ ਤੋਂ ਵੱਧ ਘਰਾਂ 'ਤੇ ਭਾਜਪਾ ਦੇ ਝੰਡੇ ਝੂਲਦੇ ਦਿਖਾਈ ਦੇਣਗੇ। ਦਰਅਸਲ, ਭਾਜਪਾ 'ਮੇਰਾ ਘਰ, ਭਾਜਪਾ ਦਾ ਘਰ' ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰੁਣ ਚੁੱਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਭਾਜਪਾ ਦਾ ਹਰ ਮੰਤਰੀ, ਹਰ ਵਰਕਰ ਆਪਣੇ ਘਰ 'ਤੇ ਪਾਰਟੀ ਦਾ ਝੰਡਾ ਲਹਿਰਾਏਗਾ ਤੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਏਗਾ। ਭਾਜਪਾ ਦੀ ਇਸ ਮੁਹਿੰਮ ਦਾ ਆਗਾਜ਼ 12 ਫਰਵਰੀ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਆਪਣੇ ਘਰ ਤੋਂ ਕਰਨਗੇ। ਇਸ ਦੇ ਨਾਲ ਹੀ ਭਾਜਪਾ ਵਲੋਂ ਚਲਾਈਆਂ ਸਕੀਮਾਂ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਦੇ ਘਰ ਦੀਪ ਵੀ ਜਗਾਏ ਜਾਣਗੇ।  


author

Baljeet Kaur

Content Editor

Related News