ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਹਰਦੀਪ ਪੁਰੀ ਦਾ ਵਿਰੋਧ

04/24/2019 10:59:26 AM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਭਾਜਪਾ ਨੇ ਲੋਕਲ ਦੀ ਥਾਂ ਪੈਰਾਸ਼ੂਟ ਉਮੀਦਵਾਰ 'ਤੇ ਭਰੋਸਾ ਜਤਾਇਆ ਹੈ। ਟਿਕਟ ਮਿਲਦੇ ਹੀ ਹਰਦੀਪ ਪੁਰੀ ਦਾ ਜ਼ੋਰਦਾਰ ਵਿਰੋਧ ਹੋ ਗਿਆ ਹੈ। ਭਾਜਪਾ ਵਰਕਰਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਖੁਦ ਹਾਰ ਮੰਨ ਕੇ ਕਾਂਗਰਸ ਦੀ ਝੋਲੀ ਇਹ ਸੀਟ ਪਾ ਦਿੱਤੀ ਹੈ। ਭਾਜਪਾ ਵਰਕਰਾਂ ਨੇ ਹਾਈਕਮਾਨ ਨੂੰ ਇਕ ਵਾਰ ਫਿਰ ਉਮੀਦਵਾਰ 'ਤੇ ਵਿਚਾਰ ਕਰਨ ਨੂੰ ਕਿਹਾ ਹੈ। 

ਹੁਣ ਦੇਖਣਾ ਇਹ ਹੋਵੇਗਾ ਕਿ ਭਾਜਪਾ ਵਰਕਰਾਂ ਦੀ ਮੰਗ ਵੱਲ ਧਿਆਨ ਦਿੰਦੀ ਹੈ ਜਾਂ ਨਹੀਂ।


Baljeet Kaur

Content Editor

Related News