ਲੱਖਾਂ ਦੇ ਕਰਜ਼ੇ ਸਿਰ ਚਾੜ੍ਹ ਕੇ ਅਮਰੀਕਾ ਪੁੱਜੇ 69 ਭਾਰਤੀ ਹੋਏ ਡਿਪੋਰਟ, 2 ਸਾਲ ਦੀ ਸਜ਼ਾ ਕੱਟ ਪਰਤੇ ਵਾਪਸ

Thursday, Oct 22, 2020 - 12:01 PM (IST)

ਲੱਖਾਂ ਦੇ ਕਰਜ਼ੇ ਸਿਰ ਚਾੜ੍ਹ ਕੇ ਅਮਰੀਕਾ ਪੁੱਜੇ 69 ਭਾਰਤੀ ਹੋਏ ਡਿਪੋਰਟ, 2 ਸਾਲ ਦੀ ਸਜ਼ਾ ਕੱਟ ਪਰਤੇ ਵਾਪਸ

ਅੰਮ੍ਰਿਤਸਰ (ਸੁਮਿਤ ਖੰਨਾ) : ਕਰਜ਼ਾ ਸਿਰ 'ਚੇ ਚਾੜ ਕੇ ਕਥਿਤ ਤੌਰ 'ਤੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਗਏ 69 ਭਾਰਤੀਆਂ ਨੂੰ ਟਰੰਪ ਸਰਕਾਰ ਵਲੋਂ ਅੱਜ ਵਤਨ ਵਾਪਸ ਭੇਜ ਦਿੱਤਾ ਗਿਆ ਹੈ। ਇਹ ਭਾਰਤੀ ਉਥੋਂ 2 ਸਾਲ ਤੱਕ ਦੀ ਸਜ਼ਾ ਕੱਟ ਕੇ ਵਾਪਸ ਪਰਤੇ ਹਨ।  ਬੀਤੀ ਦੇਰ ਸ਼ਾਮ ਚਾਰਟਰਡ ਉਡਾਣ ਰਾਹੀਂ 69 ਭਾਰਤੀ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੇ ਹਨ। ਇਹ ਨਾਗਰਿਕ ਪੰਜਾਬ ਸਮੇਤ ਦੇਸ਼ ਦੇ ਵੱਖ -ਵੱਖ ਰਾਜਾਂ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਪਿਓ-ਪੁੱਤ ਦੀ ਦਰਦਨਾਕ ਮੌਤ

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪੋਰਟ ਹੋਏ ਨੌਜਵਾਨਾਂ ਨੇ ਦੱਸਿਆ ਕਿ ਏਜੰਟ ਨੇ ਧੋਖੇ ਨਾਲ ਉਨ੍ਹਾਂ ਨੂੰ ਉਥੇ ਫ਼ਸਾਇਆ। ਉਨ੍ਹਾਂ ਦੱਸਿਆ ਕਿ ਉਹ ਕਰਜ਼ੇ ਚੁੱਕ ਕੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਖ਼ਾਤਰ ਅਮਰੀਕਾ ਗਏ ਸਨ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਕ ਦਿਨ ਵੀ ਅਮਰੀਕਾ ਵਿੱਚ ਕੰਮ ਨਹੀਂ ਕੀਤਾ। ਉਥੇ ਉਨ੍ਹਾਂ ਨੇ 2 ਸਾਲ ਤੱਕ ਜੇਲ ਕੱਟੀ ਤੇ ਪੱਕੇ ਹੋਣ ਦੀ ਜੰਗ ਹਾਰਨ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : ਆਪਣੇ ਹੀ ਰੱਖਣ ਲੱਗੇ ਬੱਚੀਆਂ 'ਤੇ ਗੰਦੀ ਨਜ਼ਰ, ਹੁਣ ਮਾਮੇ ਵਲੋਂ ਮਾਸੂਮ ਭਾਣਜੀ ਦਾ ਜਬਰ-ਜ਼ਿਨਾਹ ਤੋਂ ਬਾਅਦ ਕਤਲ


author

Baljeet Kaur

Content Editor

Related News