ਅੰਮ੍ਰਿਤਸਰ ਏਅਰਪੋਰਟ 'ਤੇ ਫ਼ੌਜੀ ਦੀ ਪਤਨੀ ਨਾਲ ਕਰਮਚਾਰੀ ਨੇ ਕੀਤੀਆਂ ਗੰਦੀਆਂ ਹਰਕਤਾਂ, ਗ੍ਰਿਫ਼ਤਾਰ

Wednesday, Nov 18, 2020 - 03:53 PM (IST)

ਅੰਮ੍ਰਿਤਸਰ ਏਅਰਪੋਰਟ 'ਤੇ ਫ਼ੌਜੀ ਦੀ ਪਤਨੀ ਨਾਲ ਕਰਮਚਾਰੀ ਨੇ ਕੀਤੀਆਂ ਗੰਦੀਆਂ ਹਰਕਤਾਂ, ਗ੍ਰਿਫ਼ਤਾਰ

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਏਅਰਪੋਰਟ 'ਤੇ ਇਕ ਫ਼ੌਜੀ ਦੀ ਪਤਨੀ ਨਾਲ ਏਅਰਪੋਰਟ ਦੇ ਕਰਮਚਾਰੀ ਵਲੋਂ ਗੰਦੀਆਂ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਦਿੱਲੀ ਤੋਂ ਏਅਰ ਇੰਡੀਆ ਦੀ ਉਡਾਣ 'ਚ ਫ਼ੌਜੀ ਦੀ ਪਤਨੀ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚੀ ਸੀ। ਏਅਰਪੋਰਟ ਦੇ ਅੰਦਰ ਜਦੋਂ ਉਹ ਬਾਥਰੂਮ 'ਚ ਗਈ ਤਾਂ ਉਥੇ ਸਫ਼ਾਈ ਕਰ ਰਹੇ ਵਿਅਕਤੀਆਂ ਨੇ ਉਸ ਨਾਲ ਗੰਦੀਆਂ ਹਰਕਤਾਂ ਕੀਤੀਆਂ ਤੇ ਬਾਥਰੂਮ 'ਚ ਦਾਖ਼ਲ ਹੋ ਦੀ ਵੀ ਕੋਸ਼ਿਸ਼ ਕੀਤੀ ਗਈ। ਇੰਨਾਂ ਹੀ ਨਹੀਂ ਜਦੋਂ ਉਹ ਬਾਥਰੂਮ 'ਚੋਂ ਬਾਹਰ ਆਈ ਤਾਂ ਉਕਤ ਵਿਅਕਤੀ ਨੇ ਆਪਣੇ ਕੱਪੜੇ ਤੱਕ ਉਤਾਰ ਲਏ। ਇਸ ਦੌਰਾਨ ਉਹ ਬਹੁਤ ਮੁਸ਼ਕਲ ਨਾਲ ਆਪਣਾ ਬਚਾਅ ਕਰ ਉਥੋਂ ਨਿਕਲੀ ਤੇ ਇਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਕੀਤੀ। ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਨੇ ਏਅਰਪੋਰਟ ਦੇ ਕਰਮਚਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਇਹ ਵੀ ਪੜ੍ਹੋ : ਅੰਮਿ੍ਰਤਸਰ ’ਚ ਸਿਵਲ ਸਰਜਨ ਦਾ ਕਾਰਾ: ਗਰਭਵਤੀ ਜਨਾਨੀ ਦੀ ਡਿਲਿਵਰੀ ਦੌਰਾਨ ਬਣਾਈ ਵੀਡੀਓ, ਕੀਤੀ ਵਾਇਰਲ
PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਰਾਜਾਸਾਂਸੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਏਅਰਪੋਰਟ 'ਤੇ ਸਫ਼ਾਈ ਦਾ ਕੰਮ ਕਰਦਾ ਸੀ। ਬੀਤੇ ਦਿਨ ਜਦੋਂ ਫ਼ੌਜੀ ਦੀ ਪਤਨੀ ਏਅਰਪੋਰਟ 'ਚ ਬਾਥਰੂਮ ਅੰਦਰ ਗਈ ਤਾਂ ਉਕਤ ਦੋਸ਼ੀ ਨੇ ਉਸ ਨਾਲ ਗੰਦੀਆਂ ਹਰਕਤਾਂ ਕੀਤੀਆਂ। ਫ਼ੌਜੀ ਦੀ ਪਤਨੀ ਵਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਕਰਨ ਤੋਂ ਬਾਅਦ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ : ਜਥੇਦਾਰ ਦਾ ਵੱਡਾ ਬਿਆਨ, ਖ਼ੁਦਮੁਖ਼ਤਿਆਰ ਸੰਸਥਾ ਹੋਣ ਕਰ ਕੇ ਸਰਕਾਰਾਂ ਨੂੰ ਹਮੇਸ਼ਾ ਚੁੱਭਦੀ ਹੈ ਸ਼੍ਰੋਮਣੀ ਕਮੇਟੀ


author

Baljeet Kaur

Content Editor

Related News