ਅੰਮ੍ਰਿਤਸਰ ਤੋਂ ਇਟਲੀ ਜਾਣ ਵਾਲੀ ਉਡਾਣ ਹੋਈ ਰੱਦ, ਯਾਤਰੀਆਂ ਨੇ ਏਅਰਪੋਰਟ ’ਤੇ ਕੀਤਾ ਜ਼ਬਰਦਸਤ ਹੰਗਾਮਾ (ਵੀਡੀਓ)

09/11/2021 6:20:57 PM

ਅੰਮ੍ਰਿਤਸਰ (ਸੁਮਿਤ)-ਅੱਜ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਏਅਰਪੋਰਟ ’ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਟਲੀ ਦੇ ਮਿਲਾਨ ਸ਼ਹਿਰ ’ਚ ਜਾਣ ਵਾਲੀ ਇੰਡੀਗੋ ਏਅਰਲਾਈਨ ਦੀ ਉਡਾਣ ਰੱਦ ਹੋ ਗਈ, ਜਿਸ ਤੋਂ ਬਾਅਦ ਤਕਰੀਬਨ 200 ਯਾਤਰੀਆਂ ਨੇ ਗੁੱਸੇ ’ਚ ਆ ਕੇ ਏਅਰਪੋਰਟ ’ਤੇ ਜ਼ਬਰਦਸਤ ਹੰਗਾਮਾ ਕੀਤਾ। ਇਸ ਦੌਰਾਨ ਇਟਲੀ ਜਾਣ ਵਾਲੇ ਯਾਤਰੀਆਂ ਨੇ ਇੰਡੀਗੋ ਏਅਰਲਾਈਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਟਿਕਟਾਂ ਤਿੰਨ ਵਾਰ ਕੱਟੀਆਂ ਗਈਆਂ।

 
Big Breaking : Amritsar Airport 'ਤੇ ਹੰਗਾਮਾ, Flight ਰੱਦ ਹੋਣ ਪਿੱਛੋਂ ਯਾਤਰੀਆਂ ਵਲੋਂ ਨਾਅਰੇਬਾਜ਼ੀ

Big Breaking : Amritsar Airport 'ਤੇ ਹੰਗਾਮਾ, Flight ਰੱਦ ਹੋਣ ਪਿੱਛੋਂ ਯਾਤਰੀਆਂ ਵਲੋਂ ਨਾਅਰੇਬਾਜ਼ੀ #Amritsar #Airport #Flight #Travel

Posted by JagBani on Saturday, September 11, 2021

ਇਹ ਵੀ ਪੜ੍ਹੋ : ਮਾਣ ਵਾਲੀ ਗੱਲ : ਪਿੰਡ ਸਰਹਾਲਾ ਮੁੰਡੀਆਂ ਦੀ ਪੰਜਾਬਣ ਅਮਰੀਕੀ ਫ਼ੌਜ ’ਚ ਹੋਈ ਭਰਤੀ

ਉਨ੍ਹਾਂ ਨੂੰ 7 ਘੰਟਿਆਂ ਤਕ ਉਡੀਕ ਕਰਵਾਉਣ ਤੋਂ ਬਾਅਦ ਬਾਹਰ ਕੱਢ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੰਪਨੀ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ, ਜਿਸ ਦੇ ਖ਼ਿਲਾਫ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਉਡਾਣ ਪਹਿਲਾਂ 8 ਸਤੰਬਰ ਨੂੰ ਵੀ ਰੱਦ ਕਰ ਦਿੱਤੀ ਗਈ ਸੀ ਤੇ ਅੱਜ ਵੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਖੱਜਲ-ਖੁਆਰ ਕੀਤਾ ਗਿਆ।


Manoj

Content Editor

Related News