ਸ਼ਾਹਰੁਖ ਖਾਨ ਦੇ ਫੈਨ ਅਬਦੁਲਾ ਦੀ ਹੋਈ ਪਾਕਿ ਵਾਪਸੀ

Wednesday, Dec 26, 2018 - 03:05 PM (IST)

ਸ਼ਾਹਰੁਖ ਖਾਨ ਦੇ ਫੈਨ ਅਬਦੁਲਾ ਦੀ ਹੋਈ ਪਾਕਿ ਵਾਪਸੀ

ਅੰਮ੍ਰਿਤਸਰ (ਸੰਜੀਵ) : ਸ਼ਾਹਰੁਖ ਖਾਨ ਦੇ ਫੈਨ ਅਬਦੁਲਾ ਵਾਸੀ ਪੇਸ਼ਾਵਰ (ਪਾਕਿਸਤਾਨ) ਨੂੰ ਅੱਜ ਰਿਹਾਅ ਕਰ ਦਿੱਤਾ ਗਿਆ ਤੇ ਉਹ ਅੱਜ ਭਾਰਤੀ ਸਰਹੱਦ ਰਾਹੀ ਪਾਕਿ ਪਰਤ ਗਿਆ। ਦਰਅਸਲ ਪਿਛਲੇ ਸਾਲ 25 ਮਈ ਨੂੰ 2017 ਨੂੰ ਅਬਦੁਲਾ ਆਪਣੇ ਦੋਸਤਾਂ ਨਾਲ ਅਟਾਰੀ ਵਾਹਘਾ ਬਾਰਡਰ 'ਤੇ ਝੰਡਾ ਲਹਿਰਾਉਣ ਦੀ ਸੈਰੇਮਨੀ ਦੇਖਣ ਆਇਆ ਸੀ। ਸੈਰੇਮਨੀ ਤੋਂ ਬਾਅਦ ਅਬਦੁਲਾ 'ਜ਼ੀਰੋ ਲਾਈਨ' ਪਾਰ ਕਰ ਗਿਆ ਤੇ ਭਾਰਤੀ ਸਰੱਹਦ 'ਚ ਗਿਆ, ਜਿਸ ਤੋਂ ਬਾਅਦ ਭਾਰਤੀ ਫੌਜ ਦੇ ਜਵਾਨਾਂ ਨੇ ਉਸ ਨੂੰ ਅੱਤਵਾਦੀ ਸਮਝ ਕੇ ਗ੍ਰਿਫਤਾਰ ਕਰ ਲਿਆ। 

ਪਾਕਿਸਤਾਨੀ ਫੌਜ ਨੇ ਬੀ. ਐੱਸ. ਐੱਫ. ਨੂੰ ਦੱਸਿਆ ਕਿ ਇਹ ਲੜਕਾ ਮਾਨਸਿਕ ਰੂਪ ਤੋਂ ਬਿਮਾਰ (ਘੱਟ ਬੁੱਧੀ ਵਾਲਾ ਹੈ) ਸੀ ਅਤੇ ਉਸ ਨੂੰ ਵਾਪਸ ਪਾਕਿਸਤਾਨ ਜਾਣ ਦੀ ਆਗਿਆ ਦੇ ਦੇਣੀ ਚਾਹੀਦੀ ਹੈ। ਹਾਲਾਂਕਿ ਭਾਰਤੀ ਫੌਜ ਨੇ ਉਸ ਨੂੰ ਅੰਮ੍ਰਿਤਸਰ ਜੇਲ 'ਚ ਭੇਜ ਦਿੱਤਾ ਸੀ, ਪਰ ਇਸ ਦੇ ਬਾਵਜੂਦ ਉਸ ਨੇ ਸਜ਼ਾ ਵੀ ਭੁਗਤੀ। ਭਾਰਤੀ ਫੌਜ ਦੇ ਅਧਿਕਾਰੀ ਨੇ ਕਿਹਾ ਕਿ 'ਵਿਦੇਸ਼ੀ ਐਕਟ' ਦੇ ਅਧੀਨ ਅਬਦੁਲਾ ਨੂੰ 6 ਮਹੀਨੇ ਦੀ ਸਜ਼ਾ ਦਿੱਤੀ ਗਈ। ਹਾਲਾਂਕਿ ਉਸ ਨੇ 6 ਮਹੀਨੇ ਦੀ ਸਜ਼ਾ ਪਹਿਲਾ ਹੀ ਭੁਗਤ ਲਈ ਹੈ। 15 ਅਗਸਤ 2017 ਨੂੰ ਪੁਸ਼ਟੀ ਕੀਤੀ ਗਈ ਕਿ ਉਹ ਸਵਾਤ 'ਚ ਰਹਿਣ ਵਾਲੇ ਜ਼ਰਾਵਰ ਖਾਨ ਦਾ ਬੇਟਾ ਹੈ, ਜੋ ਮਾਨਸਿਕ ਤੌਰ 'ਤੇ ਬਿਮਾਰ ਹੈ।


author

Baljeet Kaur

Content Editor

Related News