ਪ੍ਰੀਖਿਆ ਦੇ ਦਿਨਾਂ ’ਚ ਬੱਚੇ ’ਤੇ ਮੈਰਿਟ ਤੇ ਚੰਗੇ ਅੰਕ ਲਿਆਉਣ ਦਾ ਦਬਾਅ ਨਾ ਬਣਾਇਆ ਜਾਵੇ : ਡਾ. ਮੱਕਡ਼

04/20/2019 4:25:18 AM

ਅੰਮ੍ਰਿਤਸਰ (ਕੱਕਡ਼)-ਪ੍ਰੀਖਿਆ ਦੌਰਾਨ ਹੋਣ ਵਾਲਾ ਡਿਪ੍ਰੈਸ਼ਨ ਤੇ ਘੱਟ ਅੰਕ ਆਉਣ ਦਾ ਡਰ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਤੇ ਇਹ ਸਮੱਸਿਆ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਵਿਦਿਆਰਥੀ ਪ੍ਰੀਖਿਆ ਦੇ ਡਿਪ੍ਰੈਸ਼ਨ ’ਚ ਆਪਣੀ ਜਾਨ ਵੀ ਦੇ ਰਹੇ ਹਨ, ਅਜਿਹੇ ਕੁਝ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਸ਼ਬਦ ਸ਼ਹਿਰ ਦੇ ਪ੍ਰਸਿੱਧ ਮਨੋਚਿਕਿਤਸਕ ਡਾ. ਹਰਜੋਤ ਸਿੰਘ ਮੱਕਡ਼ ਨੇ ਆਯੋਜਿਤ ਇਕ ਸੈਮੀਨਾਰ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਮਾਪੇ ਬੱਚਿਆਂ ’ਤੇ ਇਸ ਵਿਸ਼ੇ ਨੂੰ ਲੈ ਕੇ ਜ਼ਿਆਦਾ ਦਬਾਅ ਨਾ ਪਾਉਣ ਤੇ ਵਾਰ-ਵਾਰ ਉਨ੍ਹਾਂ ’ਤੇ ਚੰਗੇ ਅੰਕ ਲੈਣ ਦਾ ਦਬਾਅ ਨਾ ਪਾਉਣ, ਇਸ ਨਾਲ ਬੱਚੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਧਿਆਨ ਪਡ਼੍ਹਾਈ ਤੋਂ ਹੋਰ ਕਿਸੇ ਪਾਸੇ ਚਲਾ ਜਾਂਦਾ ਹੈ। ਉਹ ਹਮੇਸ਼ਾ ਇਸ ਮਕਸਦ ਨੂੰ ਲੈ ਕੇ ਚਿੰਤਤ ਰਹਿਣ ਲੱਗਦੇ ਹਨ, ਗੁੰਮਸੁਮ ਰਹਿਣ ਲੱਗਦੇ ਹਨ, ਚਿਡ਼ਚਿਡ਼ਾਪਨ ਹੋ ਜਾਂਦਾ ਹੈ, ਨਾਲ ਹੀ ਉਦਾਸ ਵੀ ਰਹਿਣ ਲੱਗਦੇ ਹਨ ਕਿ ਕੀ ਉਹ ਪ੍ਰੀਖਿਆ ਵਿਚ ਸਫਲ ਹੋਣਗੇ ਕਿ ਨਹੀਂ। ਡਾ. ਮੱਕਡ਼ ਨੇ ਦੱਸਿਆ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਜਿਨ੍ਹਾਂ ਬੱਚਿਆਂ ’ਤੇ ਇਸ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੁੰਦਾ ਉਹ ਆਪਣੇ ਟੀਚੇ ਤੋਂ ਕਿਤੇ ਜ਼ਿਆਦਾ ਅੱਗੇ ਨਿਕਲੇ ਜਾਂਦੇ ਹਨ। ਪ੍ਰੀਖਿਆ ਅਜਿਹਾ ਵਿਸ਼ਾ ਹੈ ਜਿਸ ਕਾਰਨ ਵਿਦਿਆਰਥੀ ’ਤੇ ਦਬਾਅ ਮਹਿੰਗਾ ਸਾਬਿਤ ਹੋ ਸਕਦਾ ਹੈ, ਜੇਕਰ ਬੱਚੇ ਨੇ ਪੂਰਾ ਸਾਲ ਮਿਹਨਤ ਨਾਲ ਪਡ਼੍ਹਾਈ ਕੀਤੀ ਹੈ ਤਾਂ ਮਾਪਿਆਂ ਨੂੰ ਬੱਚੇ ’ਤੇ ਭਰੋਸਾ ਕਿਉਂ ਨਹੀਂ ਰਹਿੰਦਾ, ਕਿਉਂ ਸਿਰਫ ਪ੍ਰੀਖਿਆ ਦੇ ਦਿਨਾਂ ’ਚ ਹੀ ਬੱਚੇ ’ਤੇ ਮਾਨਸਿਕ ਦਬਾਅ ਪਾਇਆ ਜਾਂਦਾ ਹੈ ਤੇ ਇਹ ਦਬਾਅ ਬੱਚੇ ਨੂੰ ਸਾਲ ਭਰ ਦੀ ਮਿਹਨਤ ’ਤੇ ਪਾਣੀ ਫੇਰ ਦਿੰਦਾ ਹੈ ਤੇ ਮੈਰਿਟ ’ਚ ਆਉਣ ਵਾਲਾ ਬੱਚਾ ਘਰੇਲੂ ਤੇ ਬਾਹਰੀ ਦਬਾਅ ਦਾ ਸ਼ਿਕਾਰ ਹੋ ਕੇ ਇਕ ਅਜਿਹੇ ਭੋਰੇ ’ਚ ਫਸ ਜਾਂਦਾ ਹੈ, ਜਿਸ ਦਾ ਰਸਤਾ ਉਸ ਨੂੰ ਆਪਣੀ ਜੀਵਨ-ਲੀਲਾ ਸਮਾਪਤ ਕਰਨ ਵੱਲ ਲੈ ਜਾਂਦਾ ਹੈ।

Related News