ਦਲਬੀਰ ਸਿੰਘ ਨੇ ਆਈ. ਜੀ. ਬਾਰਡਰ ਰੇਂਜ ਤੋਂ ਕੀਤੀ ਇਨਸਾਫ ਦੀ ਮੰਗ

Thursday, Feb 14, 2019 - 04:33 AM (IST)

ਦਲਬੀਰ ਸਿੰਘ ਨੇ ਆਈ. ਜੀ. ਬਾਰਡਰ ਰੇਂਜ ਤੋਂ ਕੀਤੀ ਇਨਸਾਫ ਦੀ ਮੰਗ
ਅੰਮ੍ਰਿਤਸਰ (ਸੂਰੀ)-ਦਲਬੀਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਰਾਜਾਸਾਂਸੀ ਨੇ ਆਈ. ਜੀ. ਬਾਰਡਰ ਰੇਂਜ ਨੂੰ ਦਿੱਤੀ ਦਰਖਾਸਤ ’ਚ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੇ ਗੁਆਂਢੀ ਬਿਕਰਮਜੀਤ ਸਿੰਘ ਆਦਿ ਨਾਲ 15 ਕੁ ਸਾਲ ਪਹਿਲਾਂ ਮਾਮੂਲੀ ਤਕਰਾਰ ਹੋ ਗਈ ਸੀ, ਜਿਸ ਤੋਂ ਬਾਅਦ ਇਹ ਸਾਡੇ ਨਾਲ ਰੰਜਿਸ਼ ਰੱਖਣ ਲੱਗ ਪਏ ਤੇ 10 ਫਰਵਰੀ ਦੀ ਰਾਤ ਸਾਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਆਪਣੇ 2 ਹੋਰ ਅਣਪਛਾਤੇ ਬੰਦਿਆਂ ਨਾਲ ਲਾਇਸੈਂਸੀ ਹਥਿਆਰਾਂ ਨਾਲ ਲੈਸ ਹੋ ਕੇ ਸਾਡੇ ਪਰਿਵਾਰ ’ਤੇ ਹਮਲਾ ਕਰਦਿਆਂ ਉਕਤ ਵਿਅਕਤੀਆਂ ਨੇ 16 ਫਾਇਰ ਕੀਤੇ, ਅਸੀਂ ਉਨ੍ਹਾਂ ਕੋਲੋਂ ਜਾਨ ਬਚਾਉਣ ਲਈ ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ, ਉਹ ਸਾਡੇ ਦਰਵਾਜ਼ੇ ਖੁੱਲ੍ਹਵਾਉਣ ਲਈ ਗਾਲ੍ਹ-ਮੰਦਾ ਕਰਦੇ ਰਹੇ, ਜਿਸ ਦੀ ਮੇਰੇ ਪੁੱਤਰ ਰਾਜਬੀਰ ਨੇ ਤੁਰੰਤ ਪੁਲਸ ਕੰਟਰੋਲ ਰੂਮ ’ਤੇ ਇਤਲਾਹ ਦਿੱਤੀ, ਜਿਸ ਵਿਚ ਲਗਾਤਾਰ ਗੋਲੀਬਾਰੀ ਦੀ ਰਿਕਾਰਡਿੰਗ ਹੈ। ਇਸ ਤੋਂ ਬਾਅਦ ਰਾਜਾਸਾਂਸੀ ਥਾਣੇ ਦੀ ਪੁਲਸ ਆਈ ਤੇ ਮੇਰੇ ਦਿੱਤੇ ਬਿਆਨ ਮਗਰੋਂ ਸਿਆਸੀ ਦਬਾ ਹੇਠ ਮੇਰੇ ਬਿਆਨ ਬਦਲ ਕੇ ਐੱਫ. ਆਈ. ਆਰ. 0016 ਧਾਰਾ 336, 506 ਤੇ 34 ਆਈ. ਪੀ. ਸੀ. ਤਹਿਤ ਪਰਚਾ ਦਰਜ ਕਰ ਦਿੱਤਾ ਤੇ ਦੋਸ਼ੀਆਂ ਦੀ ਜ਼ਮਾਨਤ ਮੌਕੇ ’ਤੇ ਹੀ ਹੋ ਗਈ। ਮੈਂ ਆਈ. ਜੀ. ਬਾਰਡਰ ਰੇਂਜ ਕੋਲ ਬੇਨਤੀ ਕਰਦਾ ਹਾਂ ਕਿ ਮੈਨੂੰ ਇਨ੍ਹਾਂ ਤੋਂ ਖਤਰਾ ਹੈ, ਆਪਣੇ ਪਰਿਵਾਰ ਦੀ ਜਾਨ-ਮਾਲ ਦੀ ਰਾਖੀ ਸਮੇਤ ਦੋਸ਼ੀਆਂ ਵਿਰੁੱਧ 307 ਦਾ ਪਰਚਾ ਦਰਜ ਕਰਨ ਦੀ ਮੰਗ ਕਰਦਾ ਹਾਂ ਤੇ ਦੋਸ਼ੀਆਂ ਦੇ ਲਾਇਸੈਂਸੀ ਹਥਿਆਰ ਰੱਦ ਕਰ ਕੇ ਮੈਨੂੰ ਇਨਸਾਫ ਦਿਵਾਇਆ ਜਾਵੇ।

Related News