ਧੁੰਦ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਨੇ ਜਾਰੀ ਕੀਤੀ ਐਡਵਾਈਜ਼ਰੀ

Saturday, Dec 20, 2025 - 04:12 PM (IST)

ਧੁੰਦ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਨੇ ਜਾਰੀ ਕੀਤੀ ਐਡਵਾਈਜ਼ਰੀ

ਅੰਮ੍ਰਿਤਸਰ- ਟ੍ਰੈਫਿਕ ਪੁਲਸ ਨੇ ਧੁੰਦ ਕਾਰਨ ਇਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਅੰਮ੍ਰਿਤਸਰ ਟ੍ਰੈਫਿਕ ਵਿੰਗ ਦੇ ਏ. ਡੀ. ਸੀ. ਪੀ. ਮੈਡਮ ਅਮਨਦੀਪ ਕੌਰ ਨੇ ਕਿਹਾ ਕਿ ਧੁੰਦ ਕਾਰਨ ਹਾਈਵੇਅ ’ਤੇ ਜ਼ੀਰੋ ਵਿਜ਼ੀਬਿਲਟੀ ਕਾਰਨ ਵਾਹਨਾਂ ਦੇ ਟਕਰਾਉਣ ਦੀਆਂ ਹਾਲ ਹੀ ਵਿੱਚ ਹੋਈਆਂ ਘਟਨਾਵਾਂ ਦੇ ਮੱਦੇਨਜ਼ਰ, ਟ੍ਰੈਫਿਕ ਪੁਲਸ ਨੇ ਜਨਤਾ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਉਹ ਸਿਰਫ ਬਹੁਤ ਜ਼ਰੂਰੀ ਹੋਣ ’ਤੇ ਹੀ ਹਾਈਵੇਅ ਜਾਂ ਜੀਟੀ ਰੋਡ ’ਤੇ ਯਾਤਰਾ ਕਰਨ।

ਇਹ ਵੀ ਪੜ੍ਹੋ- ਕਹਿਰ ਓ ਰੱਬਾ: ਪਰਿਵਾਰ 'ਤੇ ਟੁੱਟਿਆ ਦੁਖਾਂ ਦਾ ਪਹਾੜ, ਘਰ ਦੀ ਛੱਤ ਡਿੱਗਣ ਕਾਰਨ ਵਿਅਕਤੀ ਦੀ ਮੌਤ

ਦੋਪਹੀਆ ਅਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਗੱਡੀ ਚਲਾਉਂਦੇ ਸਮੇਂ ਫੋਗ ਲਾਈਟਾਂ ਅਤੇ ਹੈੱਡਲਾਈਟਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਘੱਟ ਗਤੀ ਬਣਾਈ ਰੱਖੋ ਅਤੇ ਵਿਜ਼ੀਬਿਲਟੀ ਦੇ ਅਨੁਸਾਰ ਗਤੀ ਨੂੰ ਐਡਜਸਟ ਕਰੋ। ਜੇਕਰ ਡਰਾਈਵਰਾਂ ਨੂੰ ਜ਼ੀਰੋ ਵਿਜ਼ੀਬਿਲਟੀ ਦੌਰਾਨ ਗੱਡੀ ਚਲਾਉਣ ਵਿਚ ਮੁਸ਼ਕਲ ਆਉਂਦੀ ਹੈ, ਤਾਂ ਉਨ੍ਹਾਂ ਨੂੰ ਆਪਣੇ ਵਾਹਨ ਸੜਕ ਦੇ ਕਿਨਾਰੇ ਪਾਰਕ ਕਰਨੇ ਚਾਹੀਦੇ ਹਨ ਅਤੇ ਪਾਰਕਿੰਗ ਕਰਦੇ ਸਮੇਂ ਫੋਗ ਲਾਈਟਾਂ ਚਾਲੂ ਰੱਖਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ- ਪੰਜਾਬੀਆਂ ਦੇ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ALERT ਜਾਰੀ

ਟਰੈਕਟਰ ਟਰਾਲੀਆਂ ਅਤੇ ਹੋਰ ਵਾਹਨਾਂ ਨੂੰ ਆਪਣੇ ਵਾਹਨਾਂ ਦੇ ਅੱਗੇ ਅਤੇ ਪਿੱਛੇ ਰਿਫਲੈਕਟਰ ਲਗਾਉਣੇ ਚਾਹੀਦੇ ਹਨ, ਤਾਂ ਜੋ ਧੁੰਦ ਦੌਰਾਨ ਕਿਸੇ ਹੋਰ ਵਾਹਨ ਦੀ ਲਾਈਟ ਦੁਆਰਾ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ। ਉਨ੍ਹਾਂ ਵਾਹਨ ਦੀ ਗਤੀ ਨੂੰ ਘੱਟ ਤੋਂ ਘੱਟ ਰੱਖਣ 'ਤੇ ਵੀ ਜ਼ੋਰ ਦਿੱਤਾ।

ਇਹ ਵੀ ਪੜ੍ਹੋ- ਪੰਜਾਬ 'ਚ 20, 21, 22 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਮੌਸਮ ਵਿਭਾਗ ਦੀ ਵੱਡੀ ਅਪਡੇਟ


author

Shivani Bassan

Content Editor

Related News