ਅਨਪੜ੍ਹ ਨੌਜਵਾਨ ਨੇ ਨਹਿਰ ਦੇ ਪਾਣੀ ਤੋਂ ਪੈਦਾ ਕੀਤੀ ਬਿਜਲੀ (ਵੀਡੀਓ)
Thursday, Jun 28, 2018 - 11:07 AM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਬੇਸ਼ੱਕ ਜ਼ਮਾਨੇ ਨਾਲ ਕਦਮ ਮਿਲਾਉਣ ਲਈ ਪੜ੍ਹਾਈ ਦਾ ਅਹਿਮ ਰੋਲ ਹੈ ਪਰ ਹੁਨਰ ਤੇ ਸਮਝ ਸਿਰਫ ਕਿਤਾਬਾਂ ਦੇ ਪੰਨ੍ਹਿਆਂ ਤੱਕ ਸੀਮਤ ਨਹੀਂ ਹੈ। ਸਿੱਖਣ ਦਾ ਜ਼ਜਬਾ ਹੋਵੇ ਤਾਂ ਜ਼ਿੰਦਗੀ ਵੀ ਬਹੁਤ ਕੁਝ ਸਿਖਾ ਜਾਂਦੀ ਹੈ। ਕੁਝ ਅਜਿਹੇ ਹੀ ਜ਼ਜਬੇ ਦੀ ਮਿਸਾਲ ਹੈ ਕਾਇਮ ਕੀਤੀ ਹੈ ਅਜਨਾਲਾ ਦੇ ਪਿੰਡ ਲਾਦੇਹ ਦੇ ਨੌਜਵਾਨ ਰਣਜੀਤ ਸਿੰਘ ਨੇ।
ਜਾਣਕਾਰੀ ਮੁਤਾਬਕ ਰਣਜੀਤ ਸਿੰਘ ਨੇ ਪਾਣੀ ਨਾਲ ਚੱਲਣ ਵਾਲੀਆਂ ਚੱਕੀਆਂ ਨਾਲ ਡਾਇਨਮੋ ਫਿੱਟ ਆਪਣੇ ਲਈ ਪੰਜ ਕਿਲੋਵਾਟ ਦਾ ਇਕ ਛੋਟਾ ਜਿਹਾ ਪਣ ਬਿਜਲੀ ਘਰ ਬਣਾ ਲਿਆ ਹੈ। ਰਣਜੀਤ ਸਿੰਘ ਦੇ ਪ੍ਰਾਜੈਕਟ ਤੋਂ ਪਿੰਡ ਦੇ ਲੋਕ ਕਾਫੀ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰਣਜੀਤ ਸ਼ੁਰੂ ਤੋਂ ਹੀ ਬੇਹੱਦ ਮਿਹਨਤੀ ਨੌਜਵਾਨ ਰਿਹਾ ਹੈ। ਉਨ੍ਹਾਂ ਮੁਤਾਬਕ ਸਰਕਾਰ ਨੂੰ ਰਣਜੀਤ ਦੇ ਪ੍ਰਾਜੈਕਟ ਵਰਗੇ ਹੋਰ ਪ੍ਰਾਜੈਕਟ ਨਹਿਰ 'ਤੇ ਲਗਾਉਣੇ ਚਾਹੀਦੇ ਹਨ ਤੇ ਇਸ ਪਿੰਡ ਦੀ ਬਿਜਲੀ ਦੀ ਕਮੀ ਨੂੰ ਪੂਰਾ ਕਰਨਾ ਚਾਹੀਦਾ ਹੈ।
