ਸੂਦਖੋਰਾਂ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ

Saturday, Dec 28, 2019 - 01:44 PM (IST)

ਸੂਦਖੋਰਾਂ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ (ਸੰਜੀਵ) : ਛੇਹਰਟਾ ਖੰਡਵਾਲਾ ਸਥਿਤ ਲੇਬਰ ਕਾਲੋਨੀ ਦੇ ਰਹਿਣ ਵਾਲੇ ਵਨੀਤ ਕਪੂਰ ਵਲੋਂ ਸ਼ੁੱਕਰਵਾਰ ਸੂਦਖੋਰਾਂ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਉਸ ਦੀ ਜੇਬ 'ਚੋਂ ਇਕ ਸੁਸਾਈਡ ਨੋਟ 'ਚ ਮਿਲਿਆ ਹੈ, ਜਿਸ 'ਚ ਉਸ ਨੇ ਆਪਣੀ ਮੌਤ ਦੇ ਜ਼ਿੰਮੇਵਾਰ ਵਿਅਕਤੀਆਂ ਦੇ ਨਾਮ ਲਿਖੇ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁੱਜੀ ਥਾਣਾ ਛੇਹਰਟਾ ਦੀ ਪੁਲਸ ਸੁਸਾਇਡ ਨੋਟ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesariਇਸ ਸਬੰਧੀ ਵਨੀਤ ਦੀ ਪਤਨੀ ਰੇਖਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਸੋਨੇ ਦਾ ਕੰਮ ਕਰਦਾ ਸੀ ਪਰ ਮੰਦੀ ਕਾਰਣ ਉਸ ਦੇ ਪਤੀ ਨੇ 3 ਸਾਲ ਪਹਿਲਾਂ ਲੱਕੀ, ਟੀਟੂ, ਵਿਨੇ, ਗੁਰਮੀਤ ਅਤੇ ਪ੍ਰਿੰਸ ਤੋਂ ਕਰੀਬ 1 ਲੱਖ ਰੁਪਏ ਉਧਾਰ ਲਏ ਸਨ। ਉਸ ਦਾ ਪਤੀ ਲਏ ਗਏ ਪੈਸਿਆਂ ਨੂੰ ਚੁਕਾ ਨਹੀਂ ਪਾ ਰਿਹਾ ਸੀ ਅਤੇ ਮੁਲਜ਼ਮ ਉਸ ਨੂੰ ਆਏ ਦਿਨ ਤੰਗ ਕਰ ਰਹੇ ਸਨ। ਵਿਆਜ ਦੀ ਰਾਸ਼ੀ ਇੰਨੀ ਜ਼ਿਆਦਾ ਸੀ ਕਿ ਉਸ ਦੇ ਪਤੀ ਨੇ ਮੁਲਜ਼ਮਾਂ ਨੂੰ ਬਹੁਤ ਮਹਿੰਗਾ ਸਾਮਾਨ ਲੈ ਕੇ ਦਿੱਤਾ ਸੀ। ਭਾਰੀ ਵਿਆਜ ਚੁਕਾਉਣ ਦੇ ਬਾਵਜੂਦ ਮੁਲਜ਼ਮ ਮਕਾਨ ਦੇ ਕਾਗਜ਼ ਵਾਪਸ ਨਹੀਂ ਕਰ ਰਹੇ ਸਨ। ਇਹੀ ਕਾਰਣ ਸੀ ਕਿ ਉਸ ਦੇ ਪਤੀ ਨੇ ਅੱਜ ਆਪਣੀ ਜੀਵਨ-ਲੀਲਾ ਖਤਮ ਕਰ ਲਈ। ਇਸ ਸਬੰਧੀ ਥਾਣਾ ਛੇਹਰਟਾ ਦੀ ਇੰਚਾਰਜ ਇੰਸਪੈਕਟਰ ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਮ੍ਰਿਤਕ ਵਨੀਤ ਕਪੂਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਦੂਜੇ ਪਾਸੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ 'ਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾਵੇਗੀ।


author

Baljeet Kaur

Content Editor

Related News